ਅੰਮ੍ਰਿਤਸਰ 'ਚ ਬੰਦੂਕ ਦੀ ਨੋਕ 'ਤੇ ਲੁਟੇਰੇ ਦੋ ਮਿੰਟ 'ਚ ਦੋ ਲੱਖ ਲੁੱਟ ਕੇ ਹੋਏ ਫਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਟਨਾ CCTV 'ਚ ਹੋਈ ਕੈਦ

photo

 

ਅੰਮ੍ਰਿਤਸਰ: ਪੰਜਾਬ ਵਿੱਚ ਦਿਨ-ਬ-ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਹਥਿਆਰਾਂ ਦੀ ਨੋਕ 'ਤੇ ਲੁਟੇਰਿਆਂ ਵੱਲੋਂ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਤਾਜ਼ਾ ਮਾਮਲਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਹੈ। ਜਿੱਥੇ 2 ਨਕਾਬਪੋਸ਼ ਲੁਟੇਰਿਆਂ ਨੇ ਟਰੈਵਲ ਦੀ ਦੁਕਾਨ ਤੋਂ ਬੰਦੂਕ ਦੀ ਨੋਕ 'ਤੇ 2 ਲੱਖ ਲੁੱਟ ਲਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਸਾਹਮਣੇ ਆਏ ਸੀਸੀਟੀਵੀ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ 2 ਨਕਾਬਪੋਸ਼ ਲੁਟੇਰੇ ਬੇਖੌਫ ਹੋ ਕੇ ਦੁਕਾਨ 'ਚ ਦਾਖਲ ਹੋਏ ਅਤੇ ਪਿਸਤੌਲ ਦੀ ਨੋਕ 'ਤੇ 2 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਇਸ ਦੇ ਨਾਲ ਹੀ ਦੁਕਾਨ ਮਾਲਕ ਤਰਨਜੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਲੜਕਾ ਦੁਕਾਨ 'ਤੇ ਸਨ ਤਾਂ ਬਾਈਕ 'ਤੇ ਦੋ ਨੌਜਵਾਨ ਦੁਕਾਨ 'ਤੇ ਆਏ, ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ। ਉਨ੍ਹਾਂ ਨੇ 2 ਮਿੰਟ ਦੇ ਅੰਦਰ ਹੀ ਪਿਸਤੌਲ ਦੇ ਜ਼ੋਰ 'ਤੇ ਉਨ੍ਹਾਂ ਕੋਲੋਂ 2 ਲੱਖ ਰੁਪਏ ਲੁੱਟ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ।

ਇਸ ਘਟਨਾ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜੰਡਿਆਲਾ ਗੁਰੂ ਚੌਕੀ ਇੰਚਾਰਜ ਐਸ.ਆਈ ਦਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਜਲਦ ਹੀ ਇਨ੍ਹਾਂ ਲੁਟੇਰਿਆਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਜਾਵੇਗਾ।