ਬੀ.ਐਸ.ਐਫ. ਨੇ ਖੇਮਕਰਨ ਇਲਾਕੇ 'ਚੋਂ ਤਿੰਨ ਪੈਕਟ ਹੈਰੋਇਨ ਕੀਤੀ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼

PHOTO

 

ਖੇਮਕਰਨ: ਖੇਮਕਰਨ ਸੈਕਟਰ ਚ ਸਰਹੱਦ ਨਜ਼ਦੀਕ ਸਥਿਤ ਪਿੰਡ ਮੱਸਤਗੜ੍ਹ 'ਚ ਬੀਐਸਐਫ ਨੇ ਵੱਡੀ ਕਾਰਵਾਈ ਕੀਤੀ ਹੈ। ਅੱਜ ਸਵੇਰੇ ਤਲਾਸ਼ੀ ਅਭਿਆਨ ਦੌਰਾਨ ਬੀ.ਐਸ.ਐਫ. ਦੀ 101 ਬਟਾਲੀਅਨ ਨੇ ਇਕ ਕਿਸਾਨ ਦੇ ਝੋਨੇ ਦੇ ਖੇਤ ਚੋਂ ਤਿੰਨ ਪੈਕਟ ਹੈਰੋਇਨ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ: ਮੋਗਾ 'ਚ ਟਰੱਕ ਤੇ ਕਾਰ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਕਾਰ ਸਵਾਰ ਦੀ ਹੋਈ ਮੌਤ 

ਦੱਸਿਆ ਜਾਂਦਾ ਹੈ ਦੋ ਦਿਨ ਹੀ ਪਹਿਲਾਂ ਹੀ ਨਜ਼ਦੀਕੀ ਜਗ੍ਹਾ ਤੋਂ ਬੀ.ਐਸ.ਐਫ. ਨੂੰ ਇਕ ਟੁੱਟੀ ਹਾਲਤ ਚ ਡਰੋਨ ਮਿਲਿਆ ਸੀ, ਜਿਹੜਾ ਪਕਿਸਤਾਨ ਤਰਫੋਂ ਰਾਤ ਸਮੇਂ ਆਇਆ ਸੀ। ਉਸ ਸਮੇਂ ਤੋਂ ਇਲਾਕੇ ਚ ਤਲਾਸ਼ੀ ਜਾਰੀ ਸੀ, ਜਿਸ ਨੂੰ ਅੱਜ ਸਫਲਤਾ ਮਿਲੀ ਹੈ। ਥਾਣਾ ਖੇਮਕਰਨ ਦੀ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਨੌਜਵਾਨ ਨੇ ਵਧਾਇਆ ਪੰਜਾਬ ਦਾ ਮਾਣ, ਅਮਰੀਕੀ ਫ਼ੌਜ 'ਚ ਹੋਇਆ ਭਰਤੀ