Punjab Weather Update: ਪੰਜਾਬ ਦੀ ਹਵਾ ਦੀ ਗੁਣਵਤਾ ਵਿਗੜੀ, ਤੈਅ ਸਮੇਂ ਤੋਂ ਬਾਅਦ ਵੀ ਦੇਰ ਰਾਤ ਤਕ ਚਲਦੇ ਰਹੇ ਪਟਾਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab Weather Update: ਪਰਾਲੀ ਜਲਾਉਣ ਦੇ 24 ਘੰਟਿਆਂ ਦੌਰਾਨ 100 ਦੇ ਕਰੀਬ ਮਾਮਲੇ ਹੋਏ

Punjab Weather Update news in punjabi

Punjab Weather Update news in punjabi: ਸਰਕਾਰ ਦੇ ਰੋਕ ਦੇ ਹੁਕਮਾਂ ਦੇ ਬਾਵਜੂਦ ਪੰਜਾਬ ਵਿਚ ਤੈਅ ਸਮੇ ਤੋਂ ਬਾਅਦ ਵੀ ਦੇਰ ਰਾਤ ਤਕ ਖੁਲੇ੍ਹਆਮ ਪਟਾਕੇ ਤੇ ਆਤਿਸ਼ਬਾਜੀ ਚਲਦੀ ਰਹੀ, ਜਿਸ ਨਾਲ ਕਈ ਜ਼ਿਲ੍ਹਿਆ ’ਚ ਹਵਾ ਦੀ ਗੁਣਵਤਾ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਕਈ ਜ਼ਿਲ੍ਹਿਆਂ ਦੀ ਖ਼ਰਾਬ ਹੋਈ ਹਵਾ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਦੀਵਾਲੀ ਵਾਲੀ ਰਾਤ ਹਵਾ ਦੀ ਗੁਣਵਤਾ ਦਾ ਸੂਚਕਅੰਕ  (ਏ. ਆਈ.ਕਿਊ) ਖਤਰੇ ਦੇ ਪੱਧਰ ਤਕ ਪਹੁੰਚ ਗਿਆ। ਉਧਰ ਦੀਵਾਲੀ ਦੀ ਰਾਤ ਕਿਸਾਨਾਂ ਵਲੋਂ ਪਰਾਲੀ ਜਲਾਉਣ ਦੀਆਂ ਘਟਨਾਵਾਂ ਵਿਚ ਵੀ ਇਕਦਮ ਵਾਧਾ ਦਰਜ ਕੀਤਾ ਗਿਆ। ਪਰਾਲੀ ਜਲਾਉਣ ਦੇ 24 ਘੰਟਿਆਂ ਦੌਰਾਨ 100 ਦੇ ਕਰੀਬ ਮਾਮਲੇ ਹੋਏ। ਜਿਸ ਕਾਰਨ ਕੁਲ ਮਾਮਲੇ ਵਧ ਕੇ 350 ਦਾ ਅੰਕੜਾ ਪਾਰ ਕਰ ਗਏ ਹਨ।

ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨਤਾਰਨ ਵਿਚ ਸਭ ਤੋ ਵੱਧ ਮਾਮਲੇ ਦਰਜ ਹੋਏ ਹਨ।  ਰਾਜ ਦੇ ਵਾਤਾਵਰਣ ਨਿਗਰਾਨੀ ਕੇਂਦਰਾਂ ਅਨੁਸਾਰ, ਰਾਤ 8 ਵਜੇ ਔਸਤ ਹਵਾ ਦੀ ਗੁਣਵਤਾ ਦਾ ਪੱਧਰ 114 ਦਰਜ ਕੀਤਾ ਗਿਆ। ਇਹ ਰਾਤ 9 ਵਜੇ 153 ਅਤੇ ਰਾਤ 10 ਵਜੇ ਤਕ 309 ਹੋ ਗਿਆ। ਰਾਤ 11 ਵਜੇ ਤਕ, ਇਹ 325 ਤਕ ਪਹੁੰਚ ਗਿਆ ਅਤੇ ਅੱਧੀ ਰਾਤ ਤਕ, ਇਹ ਕਈ ਥਾਵਾਂ ’ਤੇ 500 ਤਕ ਪਹੁੰਚ ਗਿਆ, ਜੋ ਕਿ ਬਹੁਤ ਹੀ ਖਤਰਨਾਕ ਸ਼੍ਰੇਣੀ ਵਿਚ ਹੈ।

ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜਾਣਕਾਰੀ ਮੁਤਾਬਕ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਸਭ ਤੋਂ ਵੱਧ ਪ੍ਰਭਾਵਿਤ ਹੋਏ। ਦੀਵਾਲੀ ਵਾਲੀ ਰਾਤ ਰੋਪੜ ਵਿਚ ਏ ਆਈ ਕਿਉ ਸਭ ਤੋ ਵੱਧ 500, ਲੁਧਿਆਣਾ ’ਚ 474,ਪਟਿਆਲਾ ’ਚ 486 ਅਤੇ ਮਮਦੀ ਗੋਬਿੰਦਗੜ੍ਹ ਵਿਚ 369 ਦਰਜ ਕੀਤਾ ਗਿਆ। ਵਾਤਾਵਰਣ ਮਾਹਰਾਂ ਨੇ ਕਿਹਾ ਕਿ ਸੀਮਤ ਆਤਿਸ਼ਬਾਜ਼ੀ ਪ੍ਰਦਰਸ਼ਨ ਸਮੇਂ ਵੀ ਹਵਾ ਵਿਚ ਬਰੀਕ ਧੂੜ ਦੇ ਕਣਾਂ ਦੀ ਮਾਤਰਾ ਵਧਾਉਂਦੇ ਹਨ, ਜੋ ਸਿਹਤ ਲਈ ਬਹੁਤ ਨੁਕਸਾਨਦੇਹ ਹੈ।

ਸਰਕਾਰ ਨੇ ਰਾਤ 8 ਵਜੇ ਤੋਂ ਰਾਤ 10 ਵਜੇ ਤਕ ਆਤਿਸ਼ਬਾਜ਼ੀ ਲਈ ਸਮਾਂ ਸੀਮਾ ਨਿਰਧਾਰਤ ਕੀਤੀ ਸੀ, ਪਰ ਰਾਤ ਭਰ ਆਤਿਸ਼ਬਾਜ਼ੀ ਜਾਰੀ ਰਹੀ। ਇਸ ਵਾਰ ਦੀਵਾਲੀ ਦੋ ਦਿਨ ਹੋਣ ਕਾਰਨ ਅੱਜ ਮੁੜ ਪਟਾਕੇ ਚਲਣ ਨਾਲ ਪੰਜਾਬ ਵਿਚ ਪ੍ਰਦੂਸ਼ਣ ਹੋਰ ਵਧੇਗਾ।