ਕੇਂਦਰ ਸਰਕਾਰ ਵੱਲੋਂ ਵੱਡਾ ਐਲਾਨ, ਕਰਤਾਰਪੁਰ ਰਸਤੇ ਦਾ ਜਲਦ ਸ਼ੁਰੂ ਹੋਵੇਗਾ ਨਿਰਮਾਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਕੈਬਨਿਟ ਮੀਟਿੰਗ ‘ਚ ਵੱਡਾ ਐਲਾਨ ਕੀਤਾ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਦੇ ਚਲਦੇ ਹੋਏ ਕਰਤਾਰਪੁਰ ਰਸਤੇ ਦਾ ਨਿਰਮਾਣ ਜਲਦ ਹਵੇਗਾ...

Arun Jaitley

ਨਵੀਂ ਦਿੱਲੀ (ਪੀਟੀਆਈ) : ਕੇਂਦਰੀ ਕੈਬਨਿਟ ਮੀਟਿੰਗ ‘ਚ ਵੱਡਾ ਐਲਾਨ ਕੀਤਾ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਦੇ ਚਲਦੇ ਹੋਏ ਕਰਤਾਰਪੁਰ ਰਸਤੇ ਦਾ ਨਿਰਮਾਣ ਜਲਦ ਹਵੇਗਾ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿ ਹਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ‘ਚ ਅਪਣੇ ਜੀਵਨ ਦੇ 18 ਸਾਲ ਲਗਾਏ ਹਨ। ਇਹ ਭਾਰਤ ਦੀ ਸਰਹੱਦ ਤੋਂ ਕੁਝ ਹੀ ਕਿਲੋਮੀਟਰ ਦੀ ਦੂਰੀ ‘ਤੇ ਗੁਆਂਢ ਦੀ ਸਰਹੱਦ ‘ਤੇ ਹੈ। ਇਥੇ ਸ਼ਰਧਾਲੂ ਆਉਂਦੇ ਹਨ।

ਭਾਰਤ ਦੀ ਸਰਹੱਦ ‘ਤੇ ਖੜ੍ਹੇ ਹੋ ਕੇ ਦਰਸ਼ਨਾਂ ਦੀ ਸੁਵਿਧਾ ਹੈ। ਕੈਬਨਿਟ ‘ਚ ਫੈਸਲਾ ਲਿਆ ਹੈ ਕਿ ਡੇਰਾ ਬਾਬਾ ਨਾਨਕ ਜੋ ਕਿ ਗੁਰਦਾਸਪੁਰ ਵਿਚ ਸਥਿਤ ਹੈ, ਉਥੋਂ ਲੈ ਕੇ ਇੰਟਰਨੈਸ਼ਨਲ ਸਰਹੱਦ ਤਕ ਇਕ ਕਰਤਾਰਪੁਰ ਕਾਰੀਡੋਰ ਬਣਾਇਆ ਜਾਵੇਗਾ। ਇਹ ਇਕ ਵੱਡੇ ਧਾਰਮਿਕ ਸਥਾਨ ਵਰਗਾ ਹੀ ਹੋਵੇਗਾ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਹੇਰੀਟੇਜ਼ ਟਾਉਨ ਦੇ ਰੂਪ ‘ਚ ਵਿਕਸਿਤ ਕੀਤਾ ਜਾਵੇਗਾ।