ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, ਇਕ ਹੋਰ ਮੌਤ, 44 ਨਵੇਂ ਕੇਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਤੋਂ ਇਲਾਵਾ 44 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਤੱਕ ਕੁੱਲ ਕੋਰੋਨਾ ਪਾਜੀਟਿਵਾਂ ਦੀ ਗਿਣਤੀ 12642 ਤੱਕ ਪਹੁੰਚ ਗਈ ਹੈ।

corona case

ਅੰਮ੍ਰਿਤਸਰ-  ਪੰਜਾਬ 'ਚ ਹੀ ਨਹੀਂ ਬਲਕਿ ਸਭ ਸੂਬਿਆਂ 'ਚ ਕੋਰੋਨਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜੇਕਰ ਅੰਮ੍ਰਿਤਸਰ ਕੋਰੋਨਾ ਰਿਪੋਰਟ ਦੀ ਗੱਲ ਕਰੀਏ ਤੇ ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਕਰਕੇ ਇਕ ਹੋਰ ਮੌਤ ਹੋ ਗਈ ਹੈ ਅਤੇ 44 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸ ਨਾਲ ਅੰਮ੍ਰਿਤਸਰ 'ਚ ਮੌਤਾਂ ਦਾ ਆਂਕੜਾ 478 ਹੋ ਗਿਆ ਹੈ।

ਇਸ ਤੋਂ ਇਲਾਵਾ 44 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਤੱਕ ਕੁੱਲ ਕੋਰੋਨਾ ਪਾਜੀਟਿਵਾਂ ਦੀ ਗਿਣਤੀ 12642 ਤੱਕ ਪਹੁੰਚ ਗਈ ਹੈ। ਹੁਣ ਤੱਕ 11614 ਲੋਕ ਕੋਰੋਨਾ ‘ਤੇ ਜਿੱਤ ਹਾਸਲ ਕਰ ਚੁੱਕੇ ਹਨ। ਜਿਕਰਯੋਗ ਹੈ ਕਿ ਕੋਰੋਨਾ ਮਾਮਲੇ ਵਧਣ ਦੀ ਇਹ ਸੰਖਿਆ ਦੁਨੀਆਂ 'ਚ ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਉੱਥੇ ਹੀ ਮੌਤਾਂ ਦੀ ਸੰਖਿਆਂ ਦੁਨੀਆਂ 'ਚ ਛੇਵੇਂ ਨੰਬਰ 'ਤੇ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਭਾਰਤ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 90 ਲੱਖ, 50 ਹਜ਼ਾਰ ਹੋ ਗਏ ਹਨ।

ਇਨ੍ਹਾਂ 'ਚ ਹੁਣ ਤਕ ਇਕ ਲੱਖ, 32 ਹਜ਼ਾਰ, 726 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਕੁੱਲ ਐਕਟਿਵ ਕੇਸ ਚਾਰ ਲੱਖ, 39 ਹਜ਼ਾਰ, 747 'ਤੇ ਆ ਗਈ ਹੈ। ਪਿਛਲੇ 24 ਘੰਟੇ 'ਚ ਐਕਟਿਵ ਕੇਸ ਦੀ ਸੰਖਿਆਂ 4,047 ਘਟ ਗਈ। ਹੁਣ ਤਕ ਕੁੱਲ 84 ਲੱਖ, 78 ਹਜ਼ਾਰ ਲੋਕ ਕੋਰੋਨਾ ਨੂੰ ਮਾਤ ਦੇਕੇ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ 'ਚ 49, 715 ਮਰੀਜ਼ ਕੋਰੋਨਾ ਤੋਂ ਠੀਕ ਹੋਏ।