ਨਵਜੋਤ ਸਿੱਧੂ ਨੇ ਕੇਂਦਰ ਦੀ ਮਨਸ਼ਾ 'ਤੇ ਚੁੱਕੇ ਸਵਾਲ

ਏਜੰਸੀ

ਖ਼ਬਰਾਂ, ਪੰਜਾਬ

ਨਵਜੋਤ ਸਿੱਧੂ ਨੇ ਕੇਂਦਰ ਦੀ ਮਨਸ਼ਾ 'ਤੇ ਚੁੱਕੇ ਸਵਾਲ

image

 

ਕਿਹਾ, ਹੁਣ ਪੰਜਾਬ ਨੂੰ  ਪਹਿਲਾਂ ਤੋਂ ਵੀ ਵੱਧ ਖ਼ਤਰਾ

ਚੰਡੀਗੜ੍ਹ, 21 ਨਵੰਬਰ (ਅੰਕੁਰ ਤਾਂਗੜੀ) : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਇਨ੍ਹਾਂ ਖੇਤੀ ਕਾਨੂੰਨਾਂ ਨੂੰ  ਰੱਦ ਕਰਨ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਕਿਸਾਨਾਂ ਦੇ ਨਾਲ ਹਰ ਵਰਗ 'ਚ ਖ਼ੁਸ਼ੀ ਦੀ ਲਹਿਰ ਹੈ | ਇਸ ਤੋਂ ਬਾਅਦ ਨਵਜੋਤ ਸਿੱਧੂ ਵਲੋਂ ਟਵੀਟ ਕਰਦਿਆਂ ਕੇਂਦਰ ਦੀ ਮਨਸ਼ਾ 'ਤੇ ਸਵਾਲ ਚੁੱਕੇ ਹਨ ਅਤੇ ਨਾਲ ਹੀ ਕਿਹਾ ਕਿ ਛੋਟੇ ਕਿਸਾਨਾਂ ਨੂੰ  ਪੰਜਾਬ ਸਰਕਾਰ ਦੇ ਸਾਥ ਦੀ ਲੋੜ ਹੈ |
ਸਿੱਧੂ ਵਲੋਂ ਟਵੀਟ ਕਰ ਕੇ ਕੇਂਦਰ ਸਰਕਾਰ ਨੂੰ  ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਗਿਆ ਕਿ ਅੱਜ ਜਿਵੇਂ ਅਸੀਂ ਕੇਂਦਰ ਦੇ ਤਿੰਨ ਕਾਲੇ ਕਾਨੂੰਨਾਂ ਵਿਰੁਧ ਅਪਣੀ ਜਿੱਤ 'ਤੇ ਖ਼ੁਸ਼ੀ ਮਨਾ ਰਹੇ ਹਾਂ ਪਰ ਸਾਡਾ ਅਸਲ ਕੰਮ ਹੁਣ ਸ਼ੁਰੂ ਹੋਇਆ ਹੈ | ਸਿੱਧੂ ਨੇ ਕੇਂਦਰ ਨੂੰ  ਐਮਐਸਪੀ ਖ਼ਤਮ ਕਰਨ, ਗ਼ਰੀਬਾਂ ਲਈ ਖ਼ੁਰਾਕ ਸੁਰੱਖਿਆ ਨੂੰ  ਖ਼ਤਮ ਕਰਨ, ਸਰਕਾਰੀ ਖ਼ਰੀਦ ਨੂੰ  ਖ਼ਤਮ ਕਰਨ ਨੂੰ  ਲੈ ਕੇ ਘੇਰਿਆ ਹੈ |
ਸਿੱਧੂ ਨੇ ਕਿਹਾ ਕਿ ਕੇਂਦਰ ਦੀ ਐਮਐਸਪੀ ਨੂੰ  ਖ਼ਤਮ ਕਰਨ, ਗ਼ਰੀਬਾਂ ਲਈ ਖੁਰਾਕ ਸੁਰੱਖਿਆ ਨੂੰ  ਖ਼ਤਮ ਕਰਨ, ਸਰਕਾਰੀ ਖਰੀਦ ਨੂੰ  ਖ਼ਤਮ ਕਰਨ ਤੇ ਪੀਡੀਐਸ ਨੂੰ  ਖ਼ਤਮ ਕਰਨ ਦੀ ਯੋਜਨਾ ਖੇਤੀ ਕਾਨੂੰਨਾਂ ਤੋਂ ਬਿਨਾਂ ਵੀ ਜਾਰੀ ਰਹੇਗੀ | ਇਹ ਹੁਣ ਲੁਕਿਆ ਹੋਇਆ ਤੇ ਵਧੇਰੇ ਖ਼ਤਰਨਾਕ ਹੋਵੇਗਾ |
ਇਕ ਹੋਰ ਟਵੀਟ ਰਾਹੀਂ ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਖਰੀਦ, ਸਟੋਰੇਜ ਤੇ ਪ੍ਰਚੂਨ ਕਾਰੋਬਾਰ ਨੂੰ  ਪ੍ਰਾਈਵੇਟ ਹੱਥਾਂ ਵਿਚ ਦੇਣ ਬਾਰੇ ਕੇਂਦਰ ਸਰਕਾਰ ਦਾ ਫਾਰਮੂਲਾ ਅਜੇ ਵੀ ਜਾਰੀ ਹੈ | ਐਮਐਸਪੀ ਬਾਰੇ ਕਾਨੂੰਨ ਲਈ ਕੇਂਦਰ ਵਲੋਂ ਕੋਈ ਸ਼ਬਦ ਨਹੀਂ ਬੋਲਿਆ ਗਿਆ, ਅਸੀਂ ਜੂਨ 2020 ਵਿਚ ਵਾਪਸ ਆ ਗਏ ਹਾਂ | ਛੋਟੇ ਕਿਸਾਨਾਂ ਨੂੰ  ਕਾਰਪੋਰੇਟਾਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੇ ਸਮਰਥਨ ਦੀ ਲੋੜ ਹੈ- ਪੰਜਾਬ ਮਾਡਲ ਇਕੋ-ਇਕ ਤਰੀਕਾ!!