ਟਰਾਂਸਪੋਰਟ ਵਿਭਾਗ ਨੇ ਗਿੱਦੜਬਾਹਾ-ਮੁਕਤਸਰ ਦੇ 22 ਰੂਟਾਂ ’ਤੇ ਨਿੱਜੀ ਕੰਪਨੀ ਦੀਆਂ ਬੱਸਾਂ ਕੀਤੀਆਂ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਬਸਾਂ ਲਾਈਆਂ

Transport Department closes private company buses on 22 routes of Gidderbaha-Muktsar

 

ਚੰਡੀਗੜ੍ਹ : ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਐਤਵਾਰ ਨੂੰ ਨਿਊ ਦੀਪ ਦੀਆਂ 22 ਬਸਾਂ ’ਤੇ ਸ਼ਿਕੰਜਾ ਕਸਿਆ ਗਿਆ। ਇਸ ਦੌਰਾਨ ਟਰਾਂਸਪੋਰਟ ਵਿਭਾਗ ਨੇ ਗਿੱਦੜਬਾਹਾ ਤੋਂ ਸ੍ਰੀ ਮੁਕਤਸਰ ਜਾਣ ਵਾਲੀ ਇਕ ਵੀ ਬੱਸ ਨੂੰ ਨਹੀਂ ਬਖਸ਼ਿਆ। ਟਰਾਂਸਪੋਰਟ ਮੰਤਰੀ ਦੀਆਂ ਹਦਾਇਤਾਂ ’ਤੇ ਇਸ ਕਾਰਵਾਈ ਤੋਂ ਬਾਅਦ ਇਨ੍ਹਾਂ ਖ਼ਾਲੀ ਹੋਏ ਰੂਟਾਂ ’ਤੇ ਅਧਿਕਾਰੀਆਂ ਵਲੋਂ ਪੀਆਰਟੀਸੀ ਦੀਆਂ ਬਸਾਂ ਚਲਾਈਆਂ ਗਈਆਂ। 

ਜ਼ਿਕਰਯੋਗ ਹੈ ਕਿ ਪੰਜਾਬ ਟਰਾਂਸਪੋਰਟ ਵਿਭਾਗ ਦਾ ਮੰਤਰੀ ਬਨਣ ਤੋਂ ਬਾਅਦ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬਸਾਂ ’ਤੇ ਕਾਰਵਾਈ ਲਈ ਐਕਸ਼ਨ ਵਿੱਚ ਹਨ ਅਤੇ ਹੁਣ ਤੱਕ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਸੈਂਕੜੇ ਬਸਾਂ ਦੇ ਟਾਇਰ ਪੈਂਚਰ ਕਰ ਚੁੱਕੇ ਹਨ।
ਜਾਣਕਾਰੀ ਅਨੁਸਾਰ ਐਤਵਾਰ ਨੂੰ ਟਰਾਂਸਪੋਰਟ ਵਿਭਾਗ ਵਲੋਂ ਗਿੱਦੜਬਾਹਾ ਤੋਂ ਸ੍ਰੀ ਮੁਕਤਸਰ ਸਾਹਿਬ ਜਾਣ ਵਾਲੀਆਂ 22 ਬਸਾਂ ਨੂੰ ਪੂਰੀ ਤਰ੍ਹਾਂ ਬੰਦ ਰਖਿਆ ਗਿਆ, ਜਿਨ੍ਹਾਂ ਦੀ ਥਾਂ ’ਤੇ ਪੀਆਰਟੀਸੀ ਦੀਆਂ 22 ਬਸਾਂ ਨੇ ਸੇਵਾ ਦਿਤੀ। ਵਿਭਾਗ ਵਲੋਂ ਵੱਡੀ ਗਿਣਤੀ ਵਿਚ ਪੁਲਿਸ ਲਗਾਈ ਹੋਈ ਸੀ ਅਤੇ ਨਿੱਜੀ ਕੰਪਨੀ ਦੀ ਕਿਸੇ ਵੀ ਬੱਸ ਨੂੰ ਸੜਕ ’ਤੇ ਨਹੀਂ ਦੌੜਨ ਦਿਤਾ ਗਿਆ। ਵਿਭਾਗ ਵਲੋਂ ਬੰਦ ਇਨ੍ਹਾਂ ਬਸਾਂ ਦੇ ਰੂਟਾਂ ਦੀ ਸੂਚੀ ਵੀ ਜਾਰੀ ਕੀਤੀ ਗਈ।