ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਭਾਜਪਾ, ਆਪ ਤੇ ਕਾਂਗਰਸ ਨੇ ਸਿੱਖਾਂ ਨੂੰ 10 ਫ਼ੀ ਸਦੀ ਟਿਕਟਾਂ ਵੀ ਨਹੀਂ ਦਿਤੀਆਂ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਭਾਜਪਾ, ਆਪ ਤੇ ਕਾਂਗਰਸ ਨੇ ਸਿੱਖਾਂ ਨੂੰ 10 ਫ਼ੀ ਸਦੀ ਟਿਕਟਾਂ ਵੀ ਨਹੀਂ ਦਿਤੀਆਂ

image

ਨਵੀਂ ਦਿੱਲੀ, 21 ਨਵੰਬਰ (ਅਮਨਦੀਪ ਸਿੰਘ): ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਸਿਆਸੀ ਪਾਰਟੀਆਂ ਵਲੋਂ ਸਿੱਖਾਂ ਦੀ ਆਬਾਦੀ ਦੇ ਹਿਸਾਬ ਨਾਲ 10 ਫ਼ੀ ਸਦੀ ਵੀ ਟਿਕਟਾਂ ਨਾ ਦੇਣ ਨੂੰ   ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਤੇ ਯੂਨੀਅਨ ਇਸਟ ਮਿਸ਼ਨ ਨੇ ਸਿੱਖਾਂ ਦੀ ਸਿਆਸੀ ਨਸਲਕੁਸ਼ੀ ਕਰਾਰ ਦਿਤਾ ਹੈ |
ਅੱਜ ਇਥੇ ਇਕ ਪੱਤਰਕਾਰ ਮਿਲਣੀ ਕਰਦੇ ਹੋਏ ਜੱਥੇਬੰਦੀ ਦੇ ਨੁਮਾਇੰਦੇ ਸ.ਪਰਮਪਾਲ ਸਿੰਘ ਨੇ ਕਿਹਾ, Tਭਾਜਪਾ, ਆਪ ਤੇ ਕਾਂਗਰਸ ਨੇ ਸਿੱਖਾਂ ਨੂੰ  250 ਵਾਰਡਾਂ ਵਿਚ 10 ਫ਼ੀ ਸਦੀ, 25 ਸੀਟਾਂ ਵੀ ਨਹੀਂ ਦਿਤੀਆਂ |  ਇਕ ਸਾਜ਼ਸ਼ ਅਧੀਨ ਸਿਰਫ਼ 5-7 ਸੀਟਾਂ 'ਤੇ ਹੀ ਸਿੱਖ ਚਿਹਰਿਆਂ ਨੂੰ  ਉਮੀਦਵਾਰ ਬਣਾਇਆ ਗਿਆ ਹੈ | ਜਦ ਕਿ ਦਿੱਲੀ ਵਿਚ ਸਿੱਖਾਂ ਦੀ ਆਬਾਦੀ 11 ਲੱਖ ਹੈ |  ਕਰੋਨਾ ਵਿਚ ਤਾਂ ਸਿੱਖਾਂ ਨੇ ਆਕਸੀਜਨ ਦੇ ਲੰਗਰ ਤੱਕ ਲਾਏ, ਪਰ ਕੋਈ ਵੀ ਪਾਰਟੀ ਸਿੱਖਾਂ ਨੂੰ  ਰਾਜਸੀ ਨੁਮਾਇੰਦਗੀ ਦੇ ਕੇ ਰਾਜ਼ੀ ਨਹੀਂ | ਦਿੱਲੀ ਦੇ ਦੂਜੇ ਮੁਖ ਮੰਤਰੀ ਗੁਰਮੁਖ ਨਿਹਾਲ ਸਿੰਘ ਸਿੱਖ ਸਨ | 2020 ਪਿਛੋਂ ਦਿੱਲੀ ਵਿਧਾਨ ਸਭਾ ਵਿਚ ਸਿੱਖਾਂ ਦੀ ਨੁਮਾਇੰਦੀ ਸਿਰਫ਼ 2 ਵਿਧਾਇਕਾਂ ਤੱਕ ਸਿਮਟ ਕੇ ਰਹਿ ਗਈ, ਜੋ ਪਹਿਲਾਂ 9  ਹੁੰਦੇ ਸਨ |  ਗੋਲਕਾਂ ਦੀ ਲੜਾਈ 'ਚ ਰੁੱਝੇ ਹੋਏ ਸਿੱਖਾਂ ਦੇ ਆਗੂ ਵੀ  ਇਸ ਲਈ ਜ਼ਿੰਮੇਵਾਰ ਹਨ |''
ਯੂਨੀਅਨ ਇਸਟ ਮਿਸ਼ਨ ਦੇ ਮੁਖੀ ਮਨੋਜ ਸਿੰਘ ਦੁਹਾਂ ਨੇ ਕਿਹਾ, T1947 ਤੋਂ ਪਹਿਲਾਂ 1935 ਵਿਚ ਅੰਗ੍ਰੇਜ਼ਾਂ ਵੇਲੇ ਗੌਰਮਿੰਟ ਆਫ ਇੰਡੀਆ ਐਕਟ ਬਣਿਆ ਸੀ | ਉਸ ਮੁਤਾਬਕ 1936 ਵਿਚ ਚੋਣਾਂ ਹੋਈਆਂ ਸਨ | ਸਾਂਝੇ ਪੰਜਾਬ ਅੰਦਰ ਉਸ ਸਮੇਂ ਇਹ  ਪ੍ਰਬੰਧ ਸੀ ਕਿ ਜੋ ਕੌਮ ਘੱਟ-ਗਿਣਤੀ ਵਿਚ ਹੈ, ਉਸ ਨੂੰ  ਵਿਸ਼ੇਸ਼  ਰਿਆਇਤ ਦਿਤੀ ਜਾਵੇਗੀ,  ਭਾਵ ਜੇ ਸਿੱਖਾਂ ਦੀਆਂ 10 ਫ਼ੀ ਸਦੀ ਸੀਟਾਂ ਸਨ, ਤਾਂ ਉਨ੍ਹਾਂ ਨੂੰ  5 ਫ਼ੀ ਸਦੀ ਹੋਰ ਸੀਟਾਂ ਦੇ ਕੇ ਕੁਲ 15 ਫ਼ੀ ਸਦੀ ਪ੍ਰਤੀਨਿਧਤਾ ਵਿਧਾਨ ਸਭਾ ਅੰਦਰ ਮਿਲਦੀ ਸੀ | ਹੁਣ ਤਾਂ ਸਾਡੀ ਆਬਾਦੀ ਦੇ ਹਿਸਾਬ ਨਾਲ 10 ਫ਼ੀ ਸਦੀ ਸੀਟਾਂ ਵੀ ਨਹੀਂ ਦਿਤੀਆਂ ਜਾ ਰਹੀਆਂ | ਅਖ਼ੀਰ ਵਿਧਾਨ ਸਭਾਵਾਂ ਤੇ ਲੋਕ ਸਭਾ 'ਚੋਂ ਸਾਡੇ ਨੁਮਾਇੰਦੇ ਸਿਫ਼ਰ ਹੋ ਕੇ ਰਹਿ ਜਾਣਗੇ ਤੇ ਸਾਡੀ ਗੱਲ ਕਰਨ ਵਾਲਾ ਕੋਈ ਨਹੀਂ ਰਹੇਗਾ |''
ਦੋਹਾਂ ਨਮਾਇੰਦਿਆਂ ਨੇ ਸਿੱਖਾਂ ਨੂੰ  ਘਰ ਘਰ ਜਾ ਕੇ ਜਗਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ 'ਸਿੱਖਾਂ ਨੂੰ  ਟਿਕਟ ਨਹੀਂ, ਤਾਂ ਸਿੱਖਾਂ ਦੀ ਵੋਟ ਨਹੀਂ' ਅਧੀਨ ਸਿੱਖ ਨੋਟਾਂ ਦਾ ਬਟਨ ਦਬਾ ਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ |
ਇਸ ਮੌਕੇ ਬਲਜੀਤ ਸਿੰਘ, ਅਮਿਤ ਸਿੰਘ ਕਾਨਪੁਰ, ਜਗਦੀਪ ਸਿੰਘ ਅਰੋੜਾ ਤੇ ਹੋਰ ਹਾਜ਼ਰ ਸਨ |

ਫ਼ੋਟੋ ਕੈਪਸ਼ਨ:-