ਸ਼੍ਰੋਮਣੀ ਕਮੇਟੀ ਦੀ ਚੇਤਾਵਨੀ, ਸਿੱਖ ਧਾਰਮਿਕ ਚਿੰਨ੍ਹਾਂ ਜਾਂ ਗੁਰਬਾਣੀ ਦਾ ਕੋਈ ਟੈਟੂ ਨਾ ਬਣਵਾਉਣ ਲਈ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਦੀ ਲੋਕਾਂ ਨੂੰ ਚੇਤਾਵਨੀ; ਜੋ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਸਿੱਖ ਧਾਰਮਿਕ ਚਿੰਨ੍ਹਾਂ ਦਾ ਟੈਟੂ ਬਣਵਾਉਣਾ ਚਾਹੁੰਦੇ ਹਨ।

SGPC warning on tattos
ਬ੍ਰਾਜ਼ੀਲ ਦੀ ਇੱਕ ਲੜਕੀ ਖ਼ਿਲਾਫ਼ ਹੈ

ਅਮਰੀਕਾ ਵੱਸਦੇ ਭਾਰਤੀ ਮੂਲ ਦੇ ਵਿਅਕਤੀ ਖ਼ਿਲਾਫ਼ ਹੈ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਜੋ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਸਿੱਖ ਧਾਰਮਿਕ ਚਿੰਨ੍ਹਾਂ ਜਾਂ ਗੁਰਬਾਣੀ ਦੀ ਬਾਣੀ ਦਾ ਟੈਟੂ ਬਣਵਾਉਣ ਦੀ ਯੋਜਨਾ ਬਣਾ ਰਹੇ ਹਨ। ਅਕਾਲ ਤਖ਼ਤ ਪਹਿਲਾਂ ਹੀ ਸਿੱਖਾਂ ਦੇ ਧਾਰਮਿਕ ਟੈਟੂ ਬਣਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਚੁੱਕਾ ਹੈ ਅਤੇ ਜੂਨ ਵਿਚ ਇੱਕ ਹੁਕਮਨਾਮਾ ਵੀ ਜਾਰੀ ਕਰ ਚੁੱਕਾ ਹੈ।

ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਐਲਾਨ ਕੀਤਾ ਸੀ ਕਿ ਸਰੀਰ 'ਤੇ ਸਿੱਖ ਧਾਰਮਿਕ ਚਿੰਨ੍ਹ ਜਾਂ ਗੁਰਬਾਣੀ ਦੀ ਬਾਣੀ, ਭਾਵੇਂ ਉਹ ਕਿਸੇ ਵੀ ਧਰਮ ਦੀ ਹੋਵੇ 'ਸਿੱਖ ਰਹਿਤ ਮਰਿਆਦਾ ਦੇ ਵਿਰੁੱਧ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸ਼੍ਰੋਮਣੀ ਕਮੇਟੀ ਨੂੰ ਮੁੜ ਅਜਿਹੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿਚੋਂ ਇੱਕ ਸ਼ਿਕਾਇਤ ਬ੍ਰਾਜ਼ੀਲ ਦੀ ਇੱਕ ਲੜਕੀ ਖ਼ਿਲਾਫ਼ ਹੈ, ਜਿਸ ਨੇ ਗੁਰਬਾਣੀ ਦੀ ਤੁਕ ਵਾਲਾ ਟੈਟੂ ਬਣਵਾਇਆ ਹੈ। ਇਸ ਤੋਂ ਇਲਾਵਾ ਇੱਕ ਸ਼ਿਕਾਇਤ ਅਮਰੀਕਾ ਵੱਸਦੇ ਭਾਰਤੀ ਮੂਲ ਦੇ ਵਿਅਕਤੀ ਖ਼ਿਲਾਫ਼ ਹੈ, ਜਿਸ ਨੇ ਆਪਣੇ ਸਰੀਰ ’ਤੇ ਗੁਰਬਾਣੀ ਦੀ ਤੁਕ ਵਾਲਾ ਟੈਟੂ ਬਣਵਾਇਆ ਹੈ।

 ਇਹ ਸ਼ਿਕਾਇਤਾਂ ਮਿਲਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਇਸ ਸਬੰਧੀ ਇਕ ਵਾਰ ਫਿਰ ਹੁਕਮਨਾਮਾ ਜਾਰੀ ਕੀਤਾ ਹੈ ਤੇ ਅਜਿਹੇ ਟੈਟੂ ਨਾ ਬਣਵਾਉਣ ਲਈ ਕਿਹਾ ਹੈ। 
ਦੱਸ ਦਈਏ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ ਹੈ ਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸਿੱਖ ਧਾਰਮਿਕ ਚਿੰਨ੍ਹਾਂ ਦੇ ਟੈਟੂ ਨਾ ਬਣਾਏ ਜਾਣ ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।