ਕੇਂਦਰ ਨੇ ਸੂਬੇ ਨੂੰ ਸੜਕਾਂ ਦੇ ਸੁਧਾਰ ਤੇ ਵਿਸਥਾਰ ਲਈ ਦਿਤੀਆਂ ਅਨੇਕ ਸੌਗਾਤਾਂ : ਉਪ ਮੁੱਖ ਮੰਤਰੀ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰ ਨੇ ਸੂਬੇ ਨੂੰ ਸੜਕਾਂ ਦੇ ਸੁਧਾਰ ਤੇ ਵਿਸਥਾਰ ਲਈ ਦਿਤੀਆਂ ਅਨੇਕ ਸੌਗਾਤਾਂ : ਉਪ ਮੁੱਖ ਮੰਤਰੀ

image

ਚੰਡੀਗੜ੍ਹ, 21 ਨਵੰਬਰ (ਪਪ): ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੜਕਾਂ ਦੇ ਵਿਸਤਾਰੀਕਰਣ ਤੇ ਸੁਧਾਰੀਕਰਣ ਦੇ ਲਈ ਕੇਂਦਰ ਸਰਕਾਰ ਨੇ ਸੂਬੇ ਨੂੰ  ਅਨੇਕ ਸੌਗਾਤ ਦਿੱਤੀ ਹੈ | ਇਸ ਤੋਂ ਸੂਬੇ ਵਿਚ ਸੜਕਾਂ ਦਾ ਜਾਲ ਵਿਛਿਆ ਹੈ | ਉਨ੍ਹਾਂ ਨੇ ਦਸਿਆ ਕਿ ਇਕ ਨਵੀਂ ਸੜਕ ਅਕਸਰਧਾਮ ਦਿੱਲੀ ਤੋਂ ਅੰਬਾਲਾ ਤਕ ਗ੍ਰੀਨ ਫੀਲਡ ਹਾਈ-ਵੇ ਬਣਾਇਆ ਜਾਵੇਗਾ ਜਿਸ ਤੋਂ ਹਾਈਵੇ -44 ਦਾ ਲੋਡ ਘੱਟ ਹੋ ਜਾਵੇਗਾ | ਸੂਬੇ ਵਿਚ ਸੜਕਾਂ ਦੇ ਵਿਸਤਾਰੀਕਰਣ ਦੇ ਲਈ 2250 ਕਰੋੜ ਰੁਪਏ ਦਾ ਬਜਟ ਰੱਖਿਆ ਹੈ |
ਡਿਪਟੀ ਮੁੱਖ ਮੰਤਰੀ ਸੋਮਵਾਰ ਨੂੰ  ਯਮੁਨਾਨਗਰ ਦੀ ਅਨਾਜ ਮੰਡੀ ਵਿਚ ਪੱਤਰਕਾਰਾਂ ਨੂੰ  ਸੰਬੋਧਿਤ ਕਰ ਰਹੇ ਸਨ | ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਸੜਕਾਂ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ | ਹਰੇਕ ਵਿਧਾਇਕ ਨੂੰ  ਸੜਕ ਦੇ ਸੁਧਾਰੀਕਰਣ ਤੇ ਵਿਸਤਾਰੀਕਰਣ ਦੇ ਲਈ 25 ਕਰੋੜ ਰੁਪਏ ਦਿੱਤੇ ਜਾਂਦੇ ਹਨ, ਹੁਣ ਤਕ 17 ਵਿਧਾਇਕਾਂ ਨੇ ਇਸ ਦੇ ਲਈ ਬਿਨੈ ਕੀਤਾ ਹੈ, ਜਿਸ ਦੇ ਲਈ ਉਨ੍ਹਾਂ ਨੇ ਮੰਜੂਰੀ ਦੇ ਦਿੱਤੀ ਹੈ | ਜੋ ਵੀ ਵਿਧਾਇਕ ਬਿਨੈ ਕਰੇਗਾ ਉਸ ਨੂੰ  ਇਹ ਰਕਮ ਦਿੱਤੀ ਜਾਵੇਗੀ | ਇਸ ਦੇ ਲਈ ਸੂਬਾ ਸਰਕਾਰ ਨੇ 2250 ਕਰੋੜ ਰੁਪਏ ਦਾ ਬਜਟ ਰੱਖਿਆ ਹੈ |
ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਨਾਰਥ-ਸਾਊਥ ਦਿਸ਼ਾ ਵਿਚ 9 ਏਕਸਪ੍ਰੈਸ-ਵੇ ਬਣਾਏ ਗਏ ਹਨ ਜਿਸ ਤੋਂ ਸੂਬੇ ਵਿਚ ਸੜਕਾਂ ਦੀ ਸਥਿਤੀ ਵਿਚ ਸੁਧਾਰ ਆਇਆ ਹੈ | ਉਨ੍ਹਾਂ ਨੇ ਕਿਹਾ ਕਿ ਇਸਟ-ਵੇਸਟ ਕੋਰੀਡੋਰ ਜੋ ਕਿ ਡਬਵਾਲੀ ਦੇ ਚੌਟਾਲਾ ਤੋਂ ਪਾਣੀਪਤ ਤਕ ਤੇ ਹਿਸਾਰ ਤੋਂ ਰਿਵਾੜੀ ਤਕ ਅਤੇ ਹਾਈਵੇ ਨੰਬਰ 152 ਇਸਮਾਈਲਾਬਾਦ ਤੋਂ ਕੋਟਪੁਤਲੀ ਤਕ ਜੰਮੂ ਤੋਂ ਕਟੜਾ ਹਾਈਵੇ ਜਿਸ ਵਿਚ ਸੂਬੇ ਦੇ 6 ਜਿਲ੍ਹੇ ਕਵਰ ਹੁੰਦੇ ਹਨ |
ਉਨ੍ਹਾਂ ਨੇ ਪੱਤਰਕਾਰਾਂ ਨੂੰ  ਕਿਹਾ ਕਿ ਜੋ ਵਾਇਦੇ ਅਸੀਂ ਚੋਣ ਤੋਂ ਪਹਿਲਾਂ ਕੀਤੇ ਸਨ ਉਨ੍ਹਾਂ ਨੂੰ  ਦੋਵਾਂ ਪਾਰਟੀਆਂ ਦੀ ਸਰਕਾਰ ਨੇ ਮਿਲ ਕੇ ਪੂਰਾ ਕੀਤਾ ਹੈ | ਇਸ ਮੌਕੇ 'ਤੇ ਗ੍ਰਹਿਲਾ ਦੇ ਵਿਧਾਇਕ ਇਸ਼ਵਰ ਸਿੰਘ ਵੀ ਮੌਜੂਦ ਸਨ |
ਸਿਮਰਨਜੀਤ