ਪੰਜਾਬ ਦੇ ਵਿਦਿਅਕ ਅਦਾਰੇ ਅਤੇ ਯੂਨੀਵਰਸਿਟੀਆਂ ਕਸ਼ਮੀਰੀ ਬੱਚਿਆਂ ਨੂੰ ਪ੍ਰੇਸ਼ਾਨ ਨਾ ਕਰ ਕੇ ਉੱਚ ਤਾਲੀਮ ਦੇਣ ਦੀ ਜ਼ਿੰਮੇਵਾਰੀ ਨਿਭਾਉਣ : ਮਾਨ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਵਿਦਿਅਕ ਅਦਾਰੇ ਅਤੇ ਯੂਨੀਵਰਸਿਟੀਆਂ ਕਸ਼ਮੀਰੀ ਬੱਚਿਆਂ ਨੂੰ ਪ੍ਰੇਸ਼ਾਨ ਨਾ ਕਰ ਕੇ ਉੱਚ ਤਾਲੀਮ ਦੇਣ ਦੀ ਜ਼ਿੰਮੇਵਾਰੀ ਨਿਭਾਉਣ : ਮਾਨ

image

ਸ੍ਰੀ ਫ਼ਤਿਹਗੜ੍ਹ ਸਾਹਿਬ, 21 ਨਵੰਬਰ (ਗੁਰਬਚਨ ਸਿੰਘ ਰੁਪਾਲ) : ਭਾਵੇਂ ਹੁਕਮਰਾਨ ਅਤੇ ਅਸੀ ਸਾਰੇ ਇਹ ਪ੍ਰਚਾਰਦੇ ਹਾਂ ਕਿ ਕਸਮੀਰ ਤੋ ਲੈਕੇ ਕੰਨਿਆਕੁਮਾਰੀ ਤੱਕ  ਇੰਡੀਆ ਇਕ ਮੁਲਕ ਹੈ ਅਤੇ ਬਤੌਰ  ਇੰਡੀਅਨ ਸਭਨਾਂ ਨੂੰ  ਬਰਾਬਰਤਾ ਦੇ ਅਧਿਕਾਰ ਹਾਸਿਲ ਹਨ | 
ਦੂਸਰੇ ਪਾਸੇ ਜੋ ਕਸ਼ਮੀਰੀ ਨੌਜਵਾਨ ਬੱਚੇ, ਬੱਚੀਆਂ ਆਪਣੇ ਸੂਬੇ ਵਿਚ ਉੱਚ ਤਾਲੀਮ ਦੀਆਂ ਸੰਸਥਾਵਾਂ ਘੱਟ ਹੋਣ ਕਾਰਨ ਪੰਜਾਬ ਦੇ ਵਿਦਿਅਕ ਅਦਾਰਿਆ ਤੇ ਯੂਨੀਵਰਸਿਟੀਆ ਵਿਚ ਘਰਾਂ ਤੋ ਦੂਰ ਰਹਿਕੇ ਤਾਲੀਮ ਹਾਸਲ ਕਰਨ ਆਉਦੇ ਹਨ, ਉਨ੍ਹਾਂ ਨੂੰ  ਇਹਨਾ ਸੰਸਥਾਵਾਂ ਦੇ ਪ੍ਰਬੰਧਕ, ਵਾਈਸ ਚਾਂਸਲਰ, ਫਿਰਕੂ ਸੋਚ ਅਧੀਨ ਕੇਵਲ ਦਿਮਾਗੀ ਤੌਰ ਤੇ ਹੀ ਨਹੀਂ ਬਲਕਿ ਸਰੀਰਕ ਤੌਰ ਤੇ ਵੀ ਪ੍ਰੇਸ਼ਾਨ ਅਤੇ ਵਿਤਕਰੇ ਕਰਕੇ ਉਨ੍ਹਾਂ ਨਾਲ ਬੇਇਨਸਾਫੀ ਕਰਦੇ ਆ ਰਹੇ ਹਨ  | ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਸਖਤ ਸਬਦਾਂ ਵਿਚ ਨਿੰਦਾ ਕਰਦੇ ਹੋਏ ਅਜਿਹੇ  ਅਦਾਰਿਆਂ ਦੇ ਪ੍ਰਬੰਧਕਾਂ ਨੂੰ  ਖਬਰਦਾਰ ਕਰਦਾ ਹੈ ਕਿ ਕਸ਼ਮੀਰੀ ਬੱਚਿਆਂ ਨਾਲ ਅਸੀ ਅਜਿਹਾ ਵਿਉਹਾਰ ਬਿਲਕੁਲ ਸਹਿਣ ਨਹੀ ਕਰਾਂਗੇ | ਇਸ ਲਈ ਬਿਹਤਰ ਹੋਵੇਗਾ ਕਿ ਅਜਿਹੇ ਵਖਰੇਵੇਂ ਭਰੇ ਵਰਤਾਓ ਇਹ  ਅਦਾਰੇ ਫੌਰਨ ਬੰਦ ਕਰਕੇ ਉਨ੍ਹਾਂ ਬੱਚਿਆਂ ਨੂੰ  ਉੱਚ ਤਾਲੀਮ ਹਾਸਿਲ ਕਰਨ ਵਿਚ ਸਹਿਯੋਗ ਕਰਨ ਤਾਂ ਕਿ ਉਹ ਵੀ ਮੁਲਕ ਦੇ ਉੱਚ ਅਹੁਦਿਆਂ ਤੇ ਪੁੱਜਕੇ ਆਪਣੀ ਕਾਬਲੀਅਤ ਦਿਖਾ ਸਕਣ |
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੇ ਲਵਲੀ ਯੂਨੀਵਰਸਿਟੀ ਜਲੰਧਰ, ਭਾਈ ਗੁਰਦਾਸ ਕਾਲਜ ਬਠਿੰਡਾ, ਗੁਰੂ ਹਰਿਸਹਾਇ ਕਾਲਜ ਸਮੇਤ ਹੋਰਨਾ ਕਾਲਜਾਂ ਵਿਚ ਕਸ਼ਮੀਰੀ ਬੱਚੇ-ਬੱਚੀਆਂ ਨਾਲ ਪ੍ਰਬੰਧਕਾਂ ਵੱਲੋ ਕੀਤੇ ਜਾ ਰਹੇ ਫਿਰਕੂ ਵਖਰੇਵਿਆਂ ਅਤੇ ਜਬਰ-ਜੁਲਮ ਦੀ ਸਖਤ ਸਬਦਾਂ ਵਿਚ ਨਿਖੇਧੀ ਕਰਦੇ ਹੋਏ ਇਨ੍ਹਾਂ ਅਦਾਰਿਆਂ ਦੇ ਵਾਇਸ ਚਾਂਸਲਰਾਂ, ਪਿ੍ੰਸੀਪਲਾਂ ਅਤੇ ਪ੍ਰਬੰਧਕਾਂ ਨੂੰ  ਲਿਖੇ ਗਏ ਪੱਤਰਾਂ ਵਿਚ ਪ੍ਰਗਟ ਕੀਤੇ |   

67ਛ - ਞUÉ1: 21 - É8+''+ 3