ਨਗਰ ਕੀਰਤਨ ਵਿਚ ਬੂਟੇ ਵੰਡ ਕੇ ਹਰਿਆਵਲ ਬਚਾਉਣ ਦਾ ਸੁਨੇਹਾ
ਨਗਰ ਕੀਰਤਨ ਵਿਚ ਬੂਟੇ ਵੰਡ ਕੇ ਹਰਿਆਵਲ ਬਚਾਉਣ ਦਾ ਸੁਨੇਹਾ
image
ਨਵੀਂ ਦਿੱਲੀ, 21 ਨਵੰਬਰ (ਅਮਨਦੀਪ ਸਿੰਘ): ਗੁਰਦਵਾਰਾ ਰਾਜੌਰੀ ਗਾਰਡਨ ਵਿਖੇ ਸਜਾਏ ਗਏ ਨਗਰ ਕੀਰਤਨ ਵਿਚ ਇਲਾਕੇ ਦੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ.ਇੰਦਰਪ੍ਰੀਤ ਸਿੰਘ ਕੋਛੜ (ਮੌਂਟੀ) ਨੇ ਸੰਗਤਾਂ ਨੂੂੰ ਬੂਟੇ ਵੰਡ ਕੇ, ਹਰਿਆਵਲ ਬਚਾਉਣ ਦਾ ਸੱਦਾ ਦਿਤਾ ਦਿਤਾ |
ਸ.ਮੌਂਟੀ ਨੇ ਗੁਰੂ ਨਾਨਕ ਸਾਹਿਬ ਵਲੋਂ ਵਾਤਾਵਰਨ ਦੇ ਹਿਤ ਵਿਚ ਦਿਤੇ ਗਏ ਸੁਨੇਹੇ 'ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ' ਦਾ ਚੇਤਾ ਕਰਵਾ ਕੇ ਬੂਟੇ ਵੰਡੇ |
ਉਨਾਂ੍ਹ ਵਲੋਂ ਇਕ ਗੱਡੀ ਨਗਰ ਕੀਰਤਨ ਦੇ ਨਾਲ ਨਾਲ ਤੁਰ ਰਹੀ ਸੀ, ਜਿਸ ਵਿਚ ਰੱਖੇ ਹੋਏ ਬੂਟੇ ਰਾਹ ਵਿਚ ਇਲਾਕੇ ਦੀਆਂ ਸ਼ਖ਼ਸੀਅਤਾਂ ਤੇ ਹੋਰਨਾਂ ਨੂੰ ਵੰਡੇ ਗਏ |
ਫ਼ੋਟੋ ਕੈਪਸ਼ਨ:-