Jalandhar News : ਜਲੰਧਰ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, 24 ਅਧਿਕਾਰੀਆਂ ਦੇ ਵੱਖ -ਵੱਖ ਵਿਭਾਗਾਂ ’ਚ ਕੀਤਾ ਬਦਲਾਅ
Jalandhar News : ਇਸ ਤੋਂ ਇਲਾਵਾ 12 ਕਲਰਕਾਂ ਦੀ ਵੀ ਨਵੇਂ ਵਿਭਾਗਾਂ ’ਚ ਕੀਤੀ ਤਾਇਨਾਤੀ
Jalandhar News : ਜਲੰਧਰ ਨਗਰ ਨਿਗਮ ਕਮਿਸ਼ਨਰ ਨੇ ਨਿਗਮ ਦੇ ਸੁਪਰਡੈਂਟ ਅਤੇ ਕਲਰਕ ਪੱਧਰ ਦੇ 24 ਅਧਿਕਾਰੀਆਂ ਦੇ ਵਿਭਾਗਾਂ ’ਚ ਬਦਲਾਅ ਕੀਤਾ। ਵਿਭਾਗ ਵਲੋਂ ਜਾਰੀ ਹੁਕਮਾਂ ਮੁਤਾਬਕ ਮਨਦੀਪ ਸਿੰਘ ਮਿੱਠੂ ਨੂੰ ਅਸ਼ਵਨੀ ਗਿੱਲ ਦੇ ਨਾਲ ਤਹਿਬਾਜ਼ਾਰੀ ਵਿਭਾਗ ਦਾ ਸੁਪਰਡੈਂਟ ਤਾਇਨਾਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਮਨਦੀਪ ਮਿੱਠੂ ਨੂੰ ਆਰ. ਟੀ. ਆਈ. ਬ੍ਰਾਂਚ ਵਿਚ ਭੇਜ ਦਿੱਤਾ ਗਿਆ ਸੀ। ਹੁਣ ਉਨ੍ਹਾਂ ਨੂੰ ਵਰਕਸ਼ਾਪ ਬ੍ਰਾਂਚ ’ਤੇ ਸੁਪਰਡੈਂਟ ਵੀ ਲਾਇਆ ਗਿਆ ਹੈ।
ਹੈਲਥ ਅਤੇ ਬਿਲਡਿੰਗ ਬ੍ਰਾਂਚ ਦੇ ਸੁਪਰਡੈਂਟ ਅਮਿਤ ਕਾਲੀਆ ਦੀ ਡਿਊਟੀ ਹੁਣ ਪੈਟਰੋਲ ਪੰਪ ’ਤੇ ਲਾ ਦਿੱਤੀ ਗਈ ਹੈ, ਜਿਸ ਦੇ ਨਾਲ-ਨਾਲ ਉਹ ਇਲੈਕਸ਼ਨ ਦਾ ਕੰਮ ਵੀ ਵੇਖਣਗੇ। ਸੰਜੀਵ ਕਾਲੀਆ ਨੂੰ ਹੁਣ ਹੈਲਥ ਅਤੇ ਓ. ਐਂਡ ਐੱਮ. ਬ੍ਰਾਂਚ ਦਾ ਸੁਪਰਡੈਂਟ ਬਣਾ ਦਿੱਤਾ ਗਿਆ ਹੈ। ਰਜਨੀ ਨੂੰ ਹੈਲਥ ਬ੍ਰਾਂਚ ਤੋਂ ਹਟਾ ਕੇ ਆਰ. ਟੀ. ਆਈ. ਬ੍ਰਾਂਚ ਵਿਚ ਭੇਜ ਦਿੱਤਾ ਗਿਆ ਹੈ।
ਮਮਤਾ ਸੇਠ ਨੂੰ ਟੈਂਡਰ ਸੈੱਲ ਤੋਂ ਬਦਲ ਕੇ ਲਾਇਸੈਂਸ ਬ੍ਰਾਂਚ ਵਿਚ ਭੇਜਿਆ ਗਿਆ ਹੈ। ਸੁਪਰਡੈਂਟ ਅਸ਼ਵਨੀ ਭਗਤ ਨੂੰ ਇਸ਼ਤਿਹਾਰ ਬਰਾਂਚ ਦੇ ਨਾਲ-ਨਾਲ ਰਿਹਾਇਸ਼ ਯੋਜਨਾ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ। ਸੁਪਰਡੈਂਟ ਰਾਕੇਸ਼ ਸ਼ਰਮਾ ਨੂੰ ਪ੍ਰਾਪਰਟੀ ਟੈਕਸ ਵਿਭਾਗ ਵਿਚ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 12 ਕਲਰਕਾਂ ਦੀ ਵੀ ਨਵੇਂ ਵਿਭਾਗਾਂ ਵਿਚ ਤਾਇਨਾਤੀ ਕੀਤੀ ਗਈ ਹੈ।
(For more news apart from Major reshuffle before Jalandhar Municipal Corporation elections, changes made in departments 24 officials News in Punjabi, stay tuned to Rozana Spokesman)