Congress leader ਬਰਿੰਦਰ ਢਿੱਲੋਂ ਨੇ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੇ ਪ੍ਰਸਤਾਵ ਦਾ ਕੀਤਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ : ਅਨੰਦਪੁਰ ਸਾਹਿਬ ਪਵਿੱਤਰ ਤੇ ਇਤਿਹਾਸਕ ਧਰਤੀ ਹੈ, ਜ਼ਿਲ੍ਹਾ ਬਣਾਉਣ ਨਾਲ ਇਸ ਮਹਾਨਤਾ ਨਹੀਂ ਵਧਣੀ

Congress leader Barinder Dhillon opposes proposal to make Anandpur Sahib a district

ਰੂਪਨਗਰ : ਕਾਂਗਰਸੀ ਆਗੂ ਬਰਿੰਦਰ ਢਿੱਲੋਂ ਨੇ ਪੰਜਾਬ ਸਰਕਾਰ ਵੱਲੋਂ ਅਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਹੈ । ਉਨ੍ਹਾਂ ਕਿਹਾ ਕਿ ਰੂਪਨਗਰ ਜ਼ਿਲ੍ਹਾ ਪਹਿਲਾਂ ਹੀ ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਨਵਾਂਸ਼ਹਿਰ ਨੂੰ ਜ਼ਿਲ੍ਹਾ ਬਣਾਏ ਜਾਣ ਸਮੇਂ ਵੰਡਿਆ ਜਾ ਚੁੱਕਾ ਹੈ । ਹੁਣ ਇਸ ਨੂੰ ਹੋਰ ਛੋਟਾ ਕਰਨਾ ਰੂਪਨਗਰ ਦੇ ਵਿਕਾਸ, ਪ੍ਰਸ਼ਾਸਨਿਕ ਤਾਕਤ ਅਤੇ ਇਤਿਹਾਸਕ ਪਛਾਣ ਨਾਲ  ਨਿਆਂ ਨਹੀਂ ਹੋਵੇਗਾ।

ਬਰਿੰਦਰ ਢਿੱਲੋਂ ਨੇ ਅੱਗੇ ਕਿਹਾ ਕਿ ਅਨੰਦਪੁਰ ਸਾਹਿਬ ਸਾਡੇ ਸਾਰਿਆਂ ਲਈ ਬੇਹੱਦ ਪਵਿੱਤਰ ਅਤੇ ਇਤਿਹਾਸਕ ਤੌਰ 'ਤੇ ਮਹੱਤਵਪੂਰਨ ਧਰਤੀ ਹੈ । ਇਸ ਦੀ ਮਹਾਨਤਾ ਨਵੇਂ ਦਫ਼ਤਰ ਬਣਾਉਣ ਨਾਲ ਜਾਂ ਜ਼ਿਲ੍ਹਾ ਦਰਜਾ ਦੇਣ ਨਾਲ ਨਹੀਂ ਵਧਣੀ। ਜੇਕਰ ਸਰਕਾਰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ 'ਤੇ ਸੱਚੀ ਸ਼ਰਧਾਂਜਲੀ ਦੇਣੀ ਚਾਹੁੰਦੀ ਹੈ ਤਾਂ ਅਨੰਦਪੁਰ ਸਾਹਿਬ ਲਈ ਵੱਡਾ ਵਿਕਾਸ ਪੈਕੇਜ, ਢਾਂਚਾਗਤ ਸੁਧਾਰ, ਵਿਰਾਸਤ ਸੰਭਾਲ ਅਤੇ ਰੋਜ਼ਗਾਰ ਦੇ ਪ੍ਰੋਜੈਕਟਾਂ ਦਾ ਐਲਾਨ ਕਰੇ । ਇਹੀ ਗੁਰੂ ਸਾਹਿਬ ਨੂੰ ਦਿੱਤਾ ਗਿਆ ਅਸਲੀ ਸਤਿਕਾਰ ਹੋਵੇਗਾ, ਨਾ ਕਿ ਰਾਜਨੀਤਕ ਦਿਖਾਵਾ ।

ਬਰਿੰਦਰ ਢਿਲੋਂ ਨੇ ਕਿਹਾ ਕਿ ਇਹ ਪ੍ਰਸਤਾਵ ਰੂਪਨਗਰ ਅਤੇ ਅਨੰਦਪੁਰ ਸਾਹਿਬ ਦੋਵਾਂ ਦੇ ਹਿੱਤ ਵਿੱਚ ਨਹੀਂ ਹੈ; ਇਹ ਸਿਰਫ਼ ਰਾਜਨੀਤਿਕ ਕਦਮ ਹੈ ਜੋ ਲੋਕਾਂ ਦੇ ਭਾਵਨਾਤਮਕ ਨਾਮ ’ਤੇ ਨੁਕਸਾਨ ਪਹੁੰਚਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਜੇ ਇਹ ਗਲਤ ਫ਼ੈਸਲਾ ਅੱਗੇ ਵਧਾਇਆ ਗਿਆ, ਤਾਂ ਅਸੀਂ ਇਸਦਾ ਤਿੱਖਾ ਵਿਰੋਧ ਕਰਾਂਗੇ ਤੇ ਰੂਪਨਗਰ ਜ਼ਿਲ੍ਹੇ ਨੂੰ ਹੋਰ ਕਮਜ਼ੋਰ ਨਹੀਂ ਹੋਣ ਦੇਵਾਂਗੇ।