ਸਿੱਧੂ ਮੂਸੇਵਾਲੇ ਦੀ ਮਾਂ ਲੜ ਰਹੀ ਪੰਚਾਇਤ ਚੋਣਾਂ, ਮੂਸੇਵਾਲਾ ਕਰ ਰਿਹਾ ਚੋਣ ਪ੍ਰਚਾਰ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਹੁਣ ਪੰਚਾਇਤੀ ਚੋਣਾ ਲੜਨ ਜਾ ਰਹੀ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੀ ਮਾਂ, ਪਿੰਡ ਮੂਸਾ ਨੇੜੇ ਮਾਨਸਾ ਹੁਣ ਸਰਪੰਚ ਦੀਆਂ

Moosewalas mother will fight Elections

ਮਾਨਸਾ (ਸਸਸ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਹੁਣ ਪੰਚਾਇਤੀ ਚੋਣਾ ਲੜਨ ਜਾ ਰਹੀ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੀ ਮਾਂ, ਪਿੰਡ ਮੂਸਾ ਨੇੜੇ ਮਾਨਸਾ ਹੁਣ ਸਰਪੰਚ ਦੀਆਂ ਚੋਣਾ ਲੜੇਗੀ। ਦੂਜੇ ਪਾਸੇ ਸਿੱਧੂ ਮੂਸੇਵਾਲਾ ਅਪਣੀ ਮਾਂ ਦੇ ਹੱਕ 'ਚ ਚੋਣਾ ਦਾ ਪ੍ਰਚਾਰ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਸਿੱਧੂ ਮੂਸੇ ਵਾਲੇ ਦੀ ਮਾਂ ਚਰਨ ਕੌਰ ਕਾਂਗਰਸ ਵੱਲੋਂ ਚੋਣ ਉਮੀਦਵਾਰ ਹਨ ਅਤੇ ਇਸ ਤੋਂ ਪਹਿਲਾਂ ਉਹ ਪਿੰਡ ਦੀ ਪੰਚ ਵੀ ਰਹੀ ਚੁੱਕੇ ਹਨ। ਦੂਜੇ ਪਾਸੇ ਪਰਵਾਰ ਵਾਲਿਆਂ ਦਾ ਕਹਿਣਾ ਹੈ ਕਿ ਮੂਸੇ ਦੀ ਮਾਂ ਕਿਸੇ ਅਹੁਦੇ ਜਾਂ ਲਾਲਚ ਕਾਰਨ ਚੋਣ ਮੈਦਾਨ 'ਚ ਨਹੀਂ ਆਈ ਸਗੋਂ ਪੰਜਾਬ 'ਚ ਵੱਧ ਰਹੇ ਨਸ਼ੇ ਖਿਲਾਫ ਅਪਣੀ ਅਵਾਜ਼ ਬੁਲੰਦ ਕਰਨ ਅਤੇ ਨਸ਼ੇ 'ਤੇ ਸ਼ਰਾਬ ਵੰਡੇ ਜਾਣ ਦਾ ਵਿਰੋਧ ਕਰਨਗੇ 'ਤੇ ਇਕ ਚੰਗਾ ਸੁਨੇਹਾ ਦੇਣਗੇਂ।

ਨਾਲ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਕਹਿਣਾ ਹੈ ਕਿ ਉਹਨ੍ਹਾਂ ਦਾ ਪੁੱਤਰ ਮੂਸੇਵਾਲਾ ਇਸ ਚੋਣ ਪ੍ਰਚਾਰ 'ਚ ਅਪਣੀ ਮਾਂ ਦਾ ਸਾਥ ਦੇ ਰਿਹਾ ਹੈ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ।