ਮਨਪ੍ਰੀਤ ਬਾਦਲ ਦੇ ਹੱਕ 'ਚ ਨਿਤਰਿਆ ਜੇਲ ਮੰਤਰੀ ਸੁਖਜਿੰਦਰ ਰੰਧਾਵਾ

ਏਜੰਸੀ

ਖ਼ਬਰਾਂ, ਪੰਜਾਬ

ਸੂਬੇ ਦੀ ਵਿੱਤੀ ਕਮਜ਼ੋਰੀ ਲਈ ਵਿੱਤ ਮੰਤਰੀ ਦੋਸ਼ੀ ਨਹੀਂ

file photo

ਚੰਡੀਗੜ੍ਹ : ਸੂਬੇ ਦੀ ਵਿੱਤੀ ਹਾਲਤ ਦਿਨੋਂ ਦਿਨ ਨਿਘਰਦੀ ਜਾ ਰਹੀ ਹੈ। ਇਸ ਸਬੰਧੀ ਵਿਰੋਧੀਆਂ ਦੇ ਨਾਲ ਪਾਰਟੀ ਅੰਦਰੋਂ ਵੀ ਵਿੱਤ ਮੰਤਰੀ ਦੀ ਕਾਰਗੁਜ਼ਾਰੀ 'ਤੇ ਸ਼ੰਕੇ ਉਠਣੇ ਸ਼ੁਰੂ ਹੋ ਗਏ ਹਨ। ਇਸੇ ਦੌਰਾਨ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੀਨੀਅਰ ਕਾਂਗਰਸੀ  ਆਗੂ ਤੇ ਸੰਸਦ ਮੈਂਬਰ ਰਵਨੀਤ ਬਿੱਟੂ ਵਲੋਂ ਬੀਤੇ ਦਿਨ ਬਠਿੰਡਾ ਵਿਖੇ ਦਿਤੇ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸਰਕਾਰ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ, ਉਹ ਇਕ ਇਕ ਕਰ ਕਰ ਪੂਰੇ ਕੀਤੇ ਜਾ ਰਹੇ ਹਨ।

ੂਸੂਬੇ ਦੀ ਆਰਥਿਤ ਸਥਿਤੀ ਸਬੰਧੀ ਉਨ੍ਹਾਂ ਕਿਹਾ ਕਿ ਇਸ ਦਾ ਦੋਸ਼ ਵਿੱਤ ਮੰਤਰੀ ਦੇ ਸਿਰ ਨਹੀਂ ਜਾਂਦਾ ਕਿਉਂਕਿ ਉਹ ਤਾਂ ਸਿਰਫ਼ ਇਕ ਮੁਨੀਮ ਵਜੋਂ ਸਰਕਾਰ ਦਾ ਕੰਮ ਕਰ ਰਹੇ ਹਨ। ਖਜ਼ਾਨੇ ਦੀ ਖ਼ਰਾਬ ਹੋਈ ਆਰਥਿਕ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਇਹ ਸਭ ਕੇਂਦਰ ਦੁਆਰਾ ਜੀਐਸਟੀ ਦੀ ਕਿਸਮ ਸਮੇਂ ਸਿਰ ਨਾ ਭੇਜਣ ਕਾਰਨ ਹੋਇਆ ਹੈ। ਕੇਂਦਰ 'ਤੇ ਸੂਬੇ ਨਾਲ ਪੱਖਪਾਤ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੀ.ਐਸ.ਟੀ. ਤੋਂ ਇਲਾਵਾ ਹੋਰ ਸਹੂਲਤਾਂ ਦੇਣ ਸਮੇਂ ਵੀ ਸੂਬੇ ਨਾਲ ਭੇਦਭਾਵ ਵਾਲਾ ਰਵਈਆ ਅਪਨਾਅ ਰਹੀ ਹੈ।

ਉਨ੍ਹਾਂ ਕਿਹਾ ਕਿ ਵਿਕਾਸ ਦੇ ਤੌਰ 'ਤੇ ਨਜ਼ਰ ਮਾਰਿਆ ਇਕ ਸਰਹੱਦੀ ਰਾਜ ਹੋਣ ਦੇ ਕਾਰਨ, ਜ਼ੀਰੋ ਲਾਈਨ 'ਤੇ ਕਸਬੇ ਹਨ, ਉਨ੍ਹਾਂ ਦੇ ਵਿਕਾਸ ਦੇ ਖ਼ਰਚਿਆਂ  ਲਈ ਇਕ ਅਨੁਪਾਤ 60:40 ਹੈ, ਜੋ ਕਿ ਗ਼ਲਤ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ 'ਚ ਮਨਮੋਹਨ ਸਿੰਘ ਦੀ ਸਰਕਾਰ ਸੀ ਤਾਂ ਇਹ ਅਨੁਪਾਤ 100 ਫ਼ੀਸਦੀ ਸੀ। ਜਿਸ ਵਿਚ ਪੂਰੇ ਬਲਾਕ ਦੇ ਤੌਰ 'ਤੇ ਕੇਂਦਰ ਸਰਕਾਰ ਵਿਕਾਸ ਕਰਦੀ ਸੀ। ਜਦਕਿ ਅੱਜ ਸਥਿਤੀ ਬਿਲਕੁਲ ਵੱਖਰੀ ਹੈ। ਅੱਜ ਸਿਰਫ਼ 10 ਕਿਲੋਮੀਟਰ ਦੇ ਖੇਤਰ ਨੂੰ ਵਿਕਾਸ ਲਈ ਵੇਖਿਆ ਜਾਂਦਾ ਹੈ, ਜਿਸ ਨੂੰ ਦਰੁਸਤ ਨਹੀਂ ਕਿਹਾ ਜਾ ਸਕਦਾ ਹੈ।