93 ਸਾਲਾ ਕਾਂਗਰਸੀ ਨੇਤਾ ਮੋਤੀ ਲਾਲ ਵੋਹਰਾ ਦਾ ਦੇਹਾਂਤ

ਏਜੰਸੀ

ਖ਼ਬਰਾਂ, ਪੰਜਾਬ

93 ਸਾਲਾ ਕਾਂਗਰਸੀ ਨੇਤਾ ਮੋਤੀ ਲਾਲ ਵੋਹਰਾ ਦਾ ਦੇਹਾਂਤ

image

ਨਵÄ ਦਿੱਲੀ, 21 ਦਸੰਬਰ: ਸੀਨੀਅਰ ਕਾਂਗਰਸੀ ਨੇਤਾ ਮੋਤੀਲਾਲ ਵੋਹਰਾ ਦਾ ਸੋਮਵਾਰ ਨੂੰ 93 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਦੋ ਵਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ। ਗਾਂਧੀ ਪਰਵਾਰ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਵੋਹਰਾ ਉੱਤਰ ਪ੍ਰਦੇਸ਼ ਦੇ ਰਾਜਪਾਲ ਵੀ ਰਹਿ ਚੁਕੇ ਸਨ। ਵੋਹਰਾ 17 ਸਾਲਾਂ ਤੋਂ ਕਾਂਗਰਸ ਦੇ ਖ਼ਜ਼ਾਨਚੀ ਵੀ ਰਹੇ। ਉਨ੍ਹਾਂ ਨੇ ਐਤਵਾਰ (20 ਦਸੰਬਰ) ਨੂੰ ਅਪਣਾ 93ਵਾਂ ਜਨਮ ਦਿਨ ਵੀ ਮਨਾਇਆ। ਵੋਹਰਾ ਨੂੰ ਦਿੱਲੀ ਦੇ ਫ਼ੋਰਟਿਸ ਐਸਕੋਰਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।