ਅਦਾਕਾਰ ਅਰਜੁਨ ਰਾਮਪਾਲ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਐਨਸੀਬੀ ਦੇ ਸਾਹਮਣੇ ਹੋਏ ਪੇਸ਼

ਏਜੰਸੀ

ਖ਼ਬਰਾਂ, ਪੰਜਾਬ

ਅਦਾਕਾਰ ਅਰਜੁਨ ਰਾਮਪਾਲ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਐਨਸੀਬੀ ਦੇ ਸਾਹਮਣੇ ਹੋਏ ਪੇਸ਼

image

ਮੁੰਬਈ, 21 ਦਸੰਬਰ : ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਸੋਮਵਾਰ ਨੂੰ ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਦਾਇਰ ਕੀਤੇ ਨਾਰਕੋਟਿਕਸ ਕੇਸ ਦੇ ਮਾਮਲੇ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਸਾਹਮਣੇ ਇਥੇ ਪੇਸ਼ ਹੋਏ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿਤੀ। ਐਨਸੀਬੀ ਅਧਿਕਾਰੀ ਦੇ ਅਨੁਸਾਰ 47 ਸਾਲਾ ਅਦਾਕਾਰ ਨੂੰ ਪਿਛਲੇ ਹਫ਼ਤੇ ਸੰਮਨ ਜਾਰੀ ਕੀਤੇ ਗਏ ਸਨ, ਪਰ ਉਸ ਨੇ ਨਿਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ 22 ਦਸੰਬਰ ਤਕ ਦਾ ਸਮਾਂ ਮੰਗਿਆ ਸੀ।
ਮਾਡਲ ਤੋਂ ਅਦਾਕਾਰ ਬਣੇ ਅਰਜੁਨ ਰਾਮਪਾਲ ਨਾਰਕੋਟਿਕਸ ਮਾਮਲੇ ਵਿਚ ਪੁੱਛਗਿਛ ਲਈ ਦੱਖਣੀ ਮੁੰਬਈ ਵਿਚ ਐਨਸੀਬੀ ਦਫ਼ਤਰ ਪਹੁੰਚੇ।
ਐਨਸੀਬੀ ਨੇ ਪਿਛਲੇ ਮਹੀਨੇ ਰਾਮਪਾਲ ਅਤੇ ਉਸ ਦੇ ਸਾਥੀ ਗੈਬਰੀਏਲਾ ਡੀਮੇਟਰੀਆਡਿਸ ਤੋਂ ਪੁੱਛਗਿਛ ਕੀਤੀ ਸੀ ਅਤੇ ਬਾਅਦ ਵਿਚ ਗੈਬਰੀਏਲਾ ਦੇ ਭਰਾ ਐਜੀਸੀਲੋਸ ਨੂੰ ਗਿ੍ਰਫ਼ਤਾਰ ਕੀਤਾ ਸੀ। ਨਵੰਬਰ ਵਿਚ ਨਾਰਕੋਟਿਕਸ ਏਜੰਸੀ ਨੇ ਰਾਮਪਾਲ ਦੀ ਬਾਂਦਰਾ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ ਅਤੇ ਲੈਪਟਾਪ, ਮੋਬਾਈਲ ਫ਼ੋਨ ਅਤੇ ਪੈੱਨ ਡਰਾਈਵ ਸਮੇਤ 11 ਉਪਕਰਣ ਨੂੰ ਜ਼ਬਤ ਕੀਤਾ। ਉਸ ਤੋਂ ਕੁਝ ਦਿਨ ਬਾਅਦ ਐਨ.ਸੀ.ਬੀ. ਨੇ ਪੁੱਛਗਿਛ ਕੀਤੀ। (ਪੀਟੀਆਈ)