ਮੋਦੀ ਸਰਕਾਰ ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਜਲਦੀ ਵਾਪਸ ਲਵੇ : ਨਵਜੋਤ ਸਿੱਧੂ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਸਰਕਾਰ ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਜਲਦੀ ਵਾਪਸ ਲਵੇ : ਨਵਜੋਤ ਸਿੱਧੂ

image

ਅੰਮ੍ਰਿਤਸਰ, ਟਾਂਗਰਾ, 21 ਦਸੰਬਰ (ਸੁਰਜੀਤ ਸਿੰਘ ਖ਼ਾਲਸਾ) : ਮੋਦੀ ਸਰਕਾਰ ਨੂੰ ਕਿਸਾਨਾਂ ਦੇ ਵਡੇਰੇ ਹਿਤਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਵਲੋਂ ਪਾਸ ਕੀਤੇ ਤਿੰਨੇ ਕਨੂੰਨ ਜਲਦੀ ਵਾਪਿਸ ਲੈ ਕੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਨੂੰ ਖ਼ਤਮ ਕਰਵਾਉਣਾ ਚਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਿੰਡ ਮਾਲੋਵਾਲ ਦੇ ਚੋਣਵੇਂ ਨੌਜਵਾਨ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਤੇ ਆਰਗੈਨਿਕ ਖੇਤੀ ਕਰਨ ਲਈ ਪ੍ਰੇਰਿਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਜਿਹੜੇ ਪੰਜਾਬ ਨੇ ਅਪਣੀ ਜ਼ਮੀਨ, ਪਾਣੀ ਦਾਅ ’ਤੇ ਲਾ ਕੇ ਅੰਨ ਦੀ ਵੱਧ ਪੈਦਾਵਾਰ ਕਰ ਕੇ ਭਾਰਤ ਜੋ ਕੇ ਠੂਠਾ ਫੜ ਕੇ ਦੂਜੇ ਦੇਸ਼ਾਂ ਤੋਂ ਮੰਗ ਕੇ ਟਾਈਮ ਸਾਰਦਾ ਸੀੇ ਉਸੇ ਭਾਰਤ ਦੇ ਲੋਕਾਂ ਨੂੰ ਮੋਹਰੀ ਬਣ ਕੇ ਅਪਣਾ ਯੋਗਦਾਨ ਪਾਉਂਦਿਆਂ ਆਤਮ ਨਿਰਭਰ ਬਣਾ ਕੇ ਲੋਕਾਂ ਨੂੰ ਭੁਖਮਰੀ ਤੋਂ ਬਾਹਰ ਕਢਿਆ ਅਤੇ ਦੂਜੇ ਦੇਸ਼ਾਂ ਅੱਗੇ ਹੱਥ ਅੱਡਣ ਤੋਂ ਰੋਕਿਆ। ਅੱਜ ਉਨ੍ਹਾਂ ਕਿਸਾਨਾਂ ਨੂੰ ਅਪਣੇ ਹੱਕਾਂ ਲਈ ਸਰਕਾਰਾਂ ਦੇ ਜੁਲਮ ਦਾ ਸ਼ਿਕਾਰ ਹੁੋਣਾ ਪੈ ਰਿਹਾ ਹੈ, ਸ਼ਰਮ ਆਉਣੀ ਚਹੀਦੀ ਹੈ। ਉਨ੍ਹਾਂ ਕਿਸਾਨਾਂ ਨੂੰ ਆਰਗੈਨਿਕ ਖੇਤੀ ਕਰ ਕੇ ਥੋੋੜੇ ਸਮੇਂ ਵਿਚ ਵੱਧ ਮੁਨਾਫ਼ਾ ਕਮਾਉਣ ਘਰੇਲੂ ਚੀਜਾਂ ਦਾ ਉਤਪਾਦਨ ਵਧਾਉਣ ਅਤੇ ਸਰਕਾਰ ਤੋਂ ਪਾਕਿਸਤਾਨ ਨਾਲ ਸਿੱਧਾ ਵਪਾਰ ਖੋਲ੍ਹਣ ਦੀ ਮੰਗ ਕੀਤੀ ਤਾਂ ਕਿ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਤੋਂ ਆਜ਼ਾਦ ਕੀਤਾ ਜਾ ਸਕੇ। ਇਸ ਮੌਕੇ ਕਿਸਾਨ ਆਗੂਆਂ ਵਿਚ ਮਨੀ ਮਾਲੋਵਾਲ, ਹਰਦੇਵ ਜੋਸ਼ਨ, ਮਨਦੀਪ ਸਿੰਘ, ਸੰਦੀਪ ਸਿੰਘ ਸੰਜੇ, ਸੋਨਾ ਜੋਸ਼ਨ, ਜਗਦੀਸ਼ ਸਿੰਘ, ਡਾ ਜਰਮਨਜੀਤ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।