ਕਿਸਾਨੀ ਧਰਨੇ ਵਿਚ ਸ਼ਾਮਲ ਪੰਜਾਬੀਆਂ ਨੂੰ ਨਸ਼ਈ ਕਹਿਣ ਵਾਲਿਆਂ ਨੂੰ ਸੁਖਵਿੰਦਰ ਸੁੱਖੀ ਵਲੋਂ ਲਲਕਾਰ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨੀ ਧਰਨੇ ਵਿਚ ਸ਼ਾਮਲ ਪੰਜਾਬੀਆਂ ਨੂੰ ਨਸ਼ਈ ਕਹਿਣ ਵਾਲਿਆਂ ਨੂੰ ਸੁਖਵਿੰਦਰ ਸੁੱਖੀ ਵਲੋਂ ਲਲਕਾਰ

image

ਨਵੀਂ ਦਿੱਲੀ, 21 ਦਸੰਬਰ (ਚਰਨਜੀਤ ਸਿੰਘ ਸੁਰਖਾਬ) : ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ।
ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ।  ਕਲਾਕਾਰਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਕਲਾਕਾਰ ਲਗਾਤਾਰ ਅਗਵਾਈ ਕਰ ਰਹੇ ਹਨ। ਲਗਾਤਾਰ ਮੋਰਚੇ ਵਿਚ ਆ ਵੀ ਰਹੇ ਹਨ। ਸਪੋਕਸਮੈਨ ਦੇ ਪੱਤਰਕਾਰ ਵਲੋਂ ਦਿੱਲੀ ਆਏ ਸੁਖਵਿੰਦਰ ਸੁੱਖੀ ਨਾਲ ਗੱਲਬਾਤ ਕੀਤੀ ਗਈ। ਸੁਖਵਿੰਦਰ ਸੁੱਖੀ ਨੇ ਕਿਹਾ ਕਿ ਕਲਾਕਾਰ ਸਮਾਜ ਦਾ ਸ਼ੀਸਾ ਹੁੰਦਾ ਹੈ ਕਿਉਂਕਿ ਜੋ ਵੀ ਵਾਪਰਦਾ ਹੈ ਉਸ ਦਾ ਸੱਭ ਤੋਂ ਵੱਧ ਪ੍ਰਭਾਵ ਕਲਾਕਾਰ ਖੇਤਰ ’ਤੇ ਪੈਂਦਾ ਹੈ ਕਿਉਂਕਿ ਅਸੀਂ ਉਹ ਚੀਜ਼ਾਂ ਦੀ ਪਕੜ ਕਰਨੀ ਹੁੰਦੀ ਹੈ, ਜੇ ਚੰਗਾ ਵਾਪਰਦਾ ਹੈ ਤਾਂ ਲੋਕਾਂ ਸਾਹਮਣੇ ਚੰਗਾ ਰੱਖਣਾ ਹੁੰਦਾ ਜੇ ਮਾੜਾ ਵਾਪਰਦਾ ਲੋਕਾਂ ਸਾਹਮਣੇ ਮਾੜਾ ਰੱਖਣਾ ਹੁੰਦਾ, ਜੇ ਕੋਈ ਚੰਗਾ ਕੰਮ ਕਰਦਾ ਗੀਤ ਰਾਹੀਂ ਸਾਬਾਸ਼ੀ ਦਿੰਦੇ ਹਾਂ ਜੇ ਕੋਈ ਮਾੜਾ ਕੰਮ ਕਰਦਾ ਗੀਤ ਰਾਹੀਂ ਲਾਹਣਤਾਂ ਪਾਉਂਦੇ ਹਾਂ। ਜਸਵੰਤ ਸੰਦੀਲਾ ਨੇ ਵੀ ਗੱਲਬਾਤ ਦੌਰਾਨ ਦਸਿਆ ਕਿ  ਨੌਜਵਾਨ ਪੀੜ੍ਹੀ ਨੂੰ ਅੰਦੋਲਨ ਵਿਚ ਵੇਖ ਕੇ ਮਨ ਗਦ ਗਦ ਹੋ ਉੱਠਿਆ ਕਿਉਂਕਿ ਨੌਜਵਾਨਾਂ ਨੂੰ ਨਸ਼ਿਆ ਦੇ ਨਾਮ ’ਤੇ ਬਦਨਾਮ ਕੀਤਾ ਜਾ ਰਿਹਾ ਹੈ। ਅੱਜ ਉਸ ਜਵਾਨੀ ਨੇ ਸਾਬਤ ਕਰ ਕੇ ਵਿਖਾ ਦਿਤਾ ਹੈ ਕਿ ਸਾਡੇ ਵਿਚ ਦੇਸ਼ ਭਗਤੀ ਹੈ ਅਸੀਂ ਆਪਣੇ ਹੱਕਾਂ ਲਈ ਲੜ ਸਕਦੇ ਹਾਂ ਅਸੀਂ ਕਿਸੇ ਤੋਂ ਕੰਮਜ਼ੋਰ ਨਹੀਂ ਅਸੀਂ ਜ਼ੁਲਮ  ਦਾ ਡੱਟ ਕੇ ਮੁਕਾਬਲਾ ਕਰ ਸਕਦੇ ਹਾਂ। 
 ਅੰਦੋਲਨ ਵਿਚ ਪੰਜਾਬ ਦੀ ਜਵਾਨੀ ਠਾਠਾਂ ਮਾਰ ਰਹੀ ਹੈ। ਸਾਰਿਆਂ ਵਿਚ ਸੁਖਦੇਵ ਸਿੰਘ, ਰਾਜਗੁਰੂ, ਭਗਤ ਸਿੰਘ ਨਜ਼ਰ ਆ ਰਹੇ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਕੋਈ ਵੀ ਕਿਸੇ ਤੋਂ ਘੱਟ ਨਹੀਂ ਹੈ। ਕਿਸੇ ਨੇ ਇਨ੍ਹਾਂ ਨੂੰ ਤੋਰਿਆ ਨਹੀਂ ਹੈ ਇਹ ਆਪ ਮੁਹਾਰੇ ਆਏ ਹੋਏ ਹਨ ਤੇ ਜਦੋਂ ਬੰਦਾ ਅਪਣੇ  ਹੱਕਾਂ ਲਈ ਆਪ ਆ ਜਾਵੇ ਫਿਰ ਜਿੱਤ ਪੱਕੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚਾ ਜਿੱਤ ਕੇ ਜਾਵੇਗਾ। ਸੁੱਖੀ ਨੇ ਕਿਹਾ ਕਿ ਰਾਜਨੀਤਿਕ  ਲੋਕਾਂ ਨੇ ਅੰਦੋਲਨ ਨੂੰ ਕੰਮਜ਼ੋਰ ਕਰਨਾ ਹੁੰਦਾ ਹੈ ਚਾਹੇ ਉਹ ਪੈਸਿਆ ਦੇ ਸਿਰ ’ਤੇ ਕਰ ਲਵੇ ਚਾਹੇ ਡੰਡੇ ਦੇ ਸਿਰ ’ਤੇ ਕਰ ਲਵੇ।  ਉਨ੍ਹਾਂ ਕਿਹਾ ਕਿ ਦੋ ਤਰ੍ਹਾਂ ਦੇ ਕਿਸਾਨ ਵਿਖਾਏ ਜਾ ਰਹੇ ਹਨ ਇਕ ਕਿਸਾਨ ਅੰਦੋਲਨ ਵਾਲਾ ਕਿਸਾਨ ਇਕ  ਕਿਸਾਨ ਸੰਮੇਲਨ ਵਾਲਾ ਕਿਸਾਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜੋ ਇੰਨੀ ਜ਼ਿੱਦੀ ਹੈ। ਉਨ੍ਹਾਂ ਨੇ ਕਿਹਾ ਕਿ  ਜੰਗ ਜਿੱਤਣ ਤੋਂ ਬਾਅਦ ਸਾਡਾ ਆਪਸੀ ਪਿਆਰ ਵਧੇਗਾ।