ਨਵੀਂ ਪੀੜ੍ਹੀ ਖੇਤੀ ਵਲ ਹੋਵੇ ਆਕਰਸ਼ਿਤ, ਮੋਦੀ ਨੇ ਇਸ ਲਈ ਕਈ ਯੋਜਨਾਵਾਂ ਬਣਾਈਆਂ: ਨਰੇਂਦਰ ਤੋਮਰ
ਨਵੀਂ ਪੀੜ੍ਹੀ ਖੇਤੀ ਵਲ ਹੋਵੇ ਆਕਰਸ਼ਿਤ, ਮੋਦੀ ਨੇ ਇਸ ਲਈ ਕਈ ਯੋਜਨਾਵਾਂ ਬਣਾਈਆਂ: ਨਰੇਂਦਰ ਤੋਮਰ
ਨਵÄ ਦਿੱਲੀ, 21 ਦਸੰਬਰ: ਨਵੇਂ ਪੀੜ੍ਹੀ ਖੇਤੀ ਵਲ ਆਕਰਸ਼ਿਤ ਹੋਵੇ, ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਯੋਜਨਾਵਾਂ ਬਣਾਈਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸੋਮਵਾਰ ਨੂੰ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਅਸÄ ਜਾਣਦੇ ਹਾਂ ਕਿ ਖੇਤੀ ਅਤੇ ਪਿੰਡ ਭਾਰਤ ਦੀ ਪਛਾਣ ਹਨ। ਤੋਮਰ ਨੇ ਕਿਹਾ ਕਿ ਅਸÄ ਉਦੋਂ ਹੀ ਅੱਗੇ ਵੱਧ ਸਕਦੇ ਹਨ ਜਦੋਂ ਸਾਡਾ ਪਿੰਡ ਸਹੂਲਤਾਂ ਨਾਲ ਭਰਪੂਰ ਹੋਵੇ ਅਤੇ ਖੇਤੀ ਦੀ ਅਰਥ ਵਿਵਸਥਾ ਹੈ, ਉਹ ਹੋਰ ਵੀ ਮਜ਼ਬੂਤ ਬਣੇ। ਉਨ੍ਹਾਂ ਕਿਹਾ ਕਿ ਤੁਸÄ ਅਨੁਭਵ ਕੀਤਾ ਹੋਵੇਗਾ ਕਿ ਪਿੰਡ ਅਤੇ ਖੇਤੀ, ਇਹ ਦੋਵੇਂ ਹਿੰਦੁਸਤਾਨ ਦੀ ਵੱਡੀ ਤਾਕਤ ਹਨ। ਤੋਮਰ ਨੇ ਕਿਹਾ ਕਿ ਹਾਲ ਹੀ ’ਚ ਕੋਵਿਡ ਦੀ ਆਫ਼ਤ ਆਈ ਤਾਂ ਦੇਸ਼ ਅਤੇ ਦੁਨੀਆਂ ’ਚ ਸਾਰੇ ਕਾਰਖਾਨੇ ਬੰਦ ਹੋ ਗਏ। ਸਾਰੀ ਅਰਥ-ਵਿਵਸਥਾ ਲੜਖੜਾ ਗਈ ਪਰ ਅਜਿਹੀ ਸਥਿਤੀ ’ਚ ਵੀ ਕਿਸਾਨ ਨੇ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਜੀ.ਡੀ.ਪੀ. ਸਾਡਾ ਵੀ ਡਿੱਗਿਆ ਅਤੇ ਦੁਨੀਆਂ ਦਾ ਵੀ ਪਰ ਖੇਤੀਬਾੜੀ ਦੀ ਜੀ.ਡੀ.ਪੀ. ’ਚ ਜੋ ਸਥਿਤੀ ਹੈ, ਉਸ ਕਾਰਨ ਕਿਸਾਨਾਂ ਨੂੰ ਦਿਲੋਂ ਧਨਵਾਦ ਕਰਨਾ ਚਾਹੀਦਾ। (ਪੀਟੀਆਈ)
ਤੋਮਰ ਨੇ ਕਿਹਾ ਕਿ ਜਦੋਂ ਗਿਆਨ ਅਤੇ ਤਕਨੀਕ ਦੀ ਗੱਲ ਹੁੰਦੀ ਹੈ ਤਾਂ ਅਜਿਹੇ ਸਮੇਂ ਧਿਆਨ ’ਚ ਆਉਂਦਾ ਹੈ ਕਿ ਖੇਤੀ ਦੇ ਖੇਤਰ ਨੂੰ ਅੱਜ ਸਭ ਤੋਂ ਵੱਧ ਲੋੜ ਹੈ ਤਾਂ ਅਜਿਹੇ ਵਿਦਿਆਰਥੀਆਂ ਦੀ ਜੋ ਸਾਡੀਆਂ 74 ਖੇਤੀ ਯੂਨੀਵਰਸਿਟੀਆਂ ਤੋਂ ਹਰ ਸਾਲ 20 ਹਜ਼ਾਰ ਤੋਂ ਵੱਧ ਬੱਚੇ ਗਰੈਜੂਏਟ ਹੋ ਕੇ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਗਿਆਨ, ਊਰਜਾ ਖੇਤੀ ਦੇ ਖੇਤਰ ਨੂੰ ਮਿਲੇ ਤਾਂ ਦੇਸ਼ ਦਾ ਇਕ ਵੱਡਾ ਕੰਮ ਹੋ ਸਕਦਾ ਹੈ, ਜਿਸ ਦੀ ਉਮੀਦ ਦੇਸ਼ ਨੂੰ ਕਾਫ਼ੀ ਸਮੇਂ ਤੋਂ ਹੈ। (ਏਜੰਸੀ)