ਜੰਮੂ ’ਚ ਬੈਂਕ ਸ਼ਾਖਾ ਤੋਂ 10 ਲੱਖ ਰੁਪਏ ਚੋਰੀ ਕਰਨ ਦੇ ਮਾਮਲੇ ’ਚ ਦੋ ਲੋਕ ਗਿ੍ਰਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਜੰਮੂ ’ਚ ਬੈਂਕ ਸ਼ਾਖਾ ਤੋਂ 10 ਲੱਖ ਰੁਪਏ ਚੋਰੀ ਕਰਨ ਦੇ ਮਾਮਲੇ ’ਚ ਦੋ ਲੋਕ ਗਿ੍ਰਫ਼ਤਾਰ

image

ਜੰਮੂ, 21 ਦਸੰਬਰ: ਜੰਮੂ ਦੇ ਇਕ ਬੈਂਕ ਤੋਂ 10 ਲੱਖ ਰੁਪਏ ਦੀ ਚੋਰੀ ਕਰਨ ਦੇ ਦੋਸ਼ ਵਿਚ ਦੋ ਨੌਜਵਾਨਾਂ ਨੂੰ ਸੋਮਵਾਰ ਨੂੰ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਜੰਮੂ ਦੇ ਸੀਨੀਅਰ ਪੁਲਿਸ ਕਪਤਾਨ ਸ੍ਰੀਧਰ ਪਾਟਿਲ ਨੇ ਦਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਹੋਈ ਰਕਮ ਵਿਚੋਂ 9.40 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਇਹ ਕੇਸ ਜੰਮੂ-ਕਸ਼ਮੀਰ ਬੈਂਕ ਦੇ ਬ੍ਰਾਂਚ ਮੈਨੇਜਰ ਦੀ ਸ਼ਿਕਾਇਤ ’ਤੇ 16 ਦਸੰਬਰ ਨੂੰ ਦਰਜ ਕੀਤਾ ਸੀ। 
ਮੈਨੇਜਰ ਨੇ ਕਿਹਾ ਸੀ ਕਿ ਇਕ ਦਿਨ ਪਹਿਲਾਂ (15 ਦਸੰਬਰ ਨੂੰ) ਬ੍ਰਾਂਚ ਵਿਚ ਨਕਦ ਦੀ ਗਿਣਤੀ 10 ਲੱਖ ਰੁਪਏ ਘਟ ਨਿਕਲੀ। ਇਹ ਪੈਸਾ 500 ਰੁਪਏ ਦੇ ਦੋ ਬੰਡਲ ਵਿਚ ਸੀ।
ਐਸਐਸਪੀ ਨੇ ਦਸਿਆ ਕਿ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਜਦੋਂ ਕਾਊਂਟਰ ’ਤੇ ਬੈਠੀ ਸਬੰਧਤ ਲੇਡੀ ਅਫ਼ਸਰ ਥੋੜੀ ਦੇਰ ਲਈ ਉੱਥੋਂ ਗਈ ਤਾਂ ਕੈਸ਼ ਸਹੀ ਢੰਗ ਨਾਲ ਰੱਖਣ ਲਈ ਪੈਸੇ ਕੱਢੇ ਤਾਂ ਮੁਲਜ਼ਮ ਕਾਊਂਟਰ ਤੇ ਰੱਖੇ ਨੋਟਾਂ ਦੇ ਕੁਝ ਬੰਡਲ ਚੁੱਕ ਕੇ ਤੁਰਤ ਅਪਣੇ ਸਾਥੀ ਨਾਲ ਉਥੋਂ ਫ਼ਰਾਰ ਹੋ ਗਏ। 
ਐਸਐਸਪੀ ਨੇ ਦਸਿਆ ਕਿ ਸ਼ਹਿਰ ਦੇ ਗਾਂਧੀਨਗਰ ਥਾਣੇ ਵਿਚ ਕੇਸ ਦਰਜ ਕਰ ਕੇ ਇਸ ਸਬੰਧ ਵਿਚ ਜਾਂਚ ਸ਼ੁਰੂ ਕੀਤੀ ਸੀ।
ਅਧਿਕਾਰੀ ਨੇ ਦਸਿਆ ਕਿ ਜਾਂਚ ਦੌਰਾਨ ਦੋਵਾਂ ਮੁਲਜ਼ਮਾਂ ਨੇ ਅਪਣਾ ਗੁਨਾਹ ਕਬੂਲ ਕੀਤਾ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 9.40 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ।  (ਪੀਟੀਆਈ)