ਪੰਜ ਕਿਲੋ ਚਰਸ ਨਾਲ ਨੇਪਾਲੀ ਸਣੇ ਦੋ ਗਿ੍ਰਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਪੰਜ ਕਿਲੋ ਚਰਸ ਨਾਲ ਨੇਪਾਲੀ ਸਣੇ ਦੋ ਗਿ੍ਰਫ਼ਤਾਰ

image

ਬਹਰਾਇਚ (ਯੂ ਪੀ), 21 ਦਸੰਬਰ: ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ), ਸ਼ਸ਼ਾਸਤਰਾ ਸੀਮਾ ਬੱਲ (ਐਸਐਸਬੀ) ਅਤੇ ਉੱਤਰ ਪ੍ਰਦੇਸ਼ ਪੁਲਿਸ ਨੇ ਐਤਵਾਰ ਨੂੰ ਭਾਰਤ-ਨੇਪਾਲ ਸਰਹੱਦ ਅਤੇ ਨੇਪਾਲ ਤੋਂ ਇਕ ਨੇਪਾਲੀ ਵਿਅਕਤੀ ਸਮੇਤ ਦੋ ਨੌਜਵਾਨਾਂ ਨੂੰ ਗÇ੍ਰਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਨੇਪਾਲ ਤੋਂ ਤਸਕਰੀ ਕਰ ਲਿਆਂਦੀ ਗਈ ਪੰਜ ਕਿੱਲੋ ਤੋਂ ਵੱਧ ਚਰਸ ਬਰਾਮਦ ਕੀਤੀ। ਪੁਲਿਸ ਅਨੁਸਾਰ ਅੰਤਰਰਾਸ਼ਟਰੀ ਮਾਰਕੀਟ ਵਿਚ ਬਰਾਮਦ ਚਰਸ ਦੀ ਕੀਮਤ ਕਰੀਬ 1.60 ਕਰੋੜ ਦੱਸੀ ਜਾ ਰਹੀ ਹੈ। ਵਧੀਕ ਐਸ.ਪੀ. ਨੌਜਵਾਨ ਦੀ ਪਛਾਣ ਹਰਿਜਨ ਬੁਧਾ ਵਜੋਂ ਹੋਈ ਹੈ ਜੋ ਨੇਪਾਲ ਦੇ ਹੁਮਲਾ ਜ਼ਿਲ੍ਹੇ ਦਾ ਵਸਨੀਕ ਹੈ।