ਨਾਗਪੁਰ ਹੈੱਡ ਕੁਆਟਰ ਦੇ ਸਿੱਖੀ ਅੰਦਰਲੇ ਕੈਟਾਂ ਤੋਂ ਸਾਵਧਾਨ ਰਿਹਾ ਜਾਵੇ : ਖਾਲੜਾ ਮਿਸ਼ਨ
ਨਾਗਪੁਰ ਹੈੱਡ ਕੁਆਟਰ ਦੇ ਸਿੱਖੀ ਅੰਦਰਲੇ ਕੈਟਾਂ ਤੋਂ ਸਾਵਧਾਨ ਰਿਹਾ ਜਾਵੇ : ਖਾਲੜਾ ਮਿਸ਼ਨ
ਅੰਮ੍ਰਿਤਸਰ, 21 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਥਾਵਾਂ ਉਤੇ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀਆਂ ਬੇਅਦੀਆਂ ਲਈ ਮਨੂਵਾਦੀ ਧਿਰਾਂ ਅਤੇ ਉਨ੍ਹਾਂ ਦੇ ਕੈਟਾਂ ਨੂੰ ਜ਼ਿੰਮੇਵਾਰ ਠਹਿਰਾਇਆ। ਇਨ੍ਹਾਂ ਨੂੰ ਸਿੱਖੀ ਦੀ ਸੇਧ ਬਰਦਾਸ਼ਤ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਮਨੂਵਾਦੀ ਧਿਰਾਂ ਨੇ ਅਪਣੇ ਦਲਾਲਾਂ ਨਾਲ ਯੋਜਨਾਬੰਦੀ ਕਰ ਕੇ ਸ੍ਰੀ ਦਰਬਾਰ ਸਾਹਿਬ ਉਤੇ ਤੋਪਾਂ ਟੈਂਕਾਂ ਨਾਲ ਹਮਲਾ ਕਰ ਕੇ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕਢਿਆ ਹੈ।
ਆਗੂ ਕਿ੍ਰਪਾਲ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਐਡਵੋਕੇਟ ਜਗਦੀਪ ਸਿੰਘ ਤੇ ਪ੍ਰਵੀਨ ਕੁਮਾਰ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲੇ ਤੋਂ ਬਾਅਦ ਲੱਡੂ ਵੰਡਣ ਵਾਲੇ ਅਤੇ ਰੇਲਵੇ ਸਟੇਸ਼ਨ ਤੇ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਦੀ ਬੇਅਦਬੀ ਕਰਨ ਵਾਲੀਆਂ ਧਿਰਾਂ ਇਨ੍ਹਾਂ ਬੇਅਦਬੀਆਂ ਪਿੱਛੇ ਹਨ। ਕਿਸਾਨ ਮੋਰਚੇ ਦੀ ਕਾਮਯਾਬੀ ਅਤੇ ਮਲਕ ਭਾਗੋਆਂ ਦੀ ਹਾਰ ਤੋਂ ਬਾਅਦ ਇਨ੍ਹਾਂ ਦੇ ਲਗਾਤਾਰ ਢਿੱਡ ਪੀੜ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਮਾਡਲ ਦੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੀ ਸੇਧ ਸੰਸਾਰ ਅੰਦਰ ਚੜ੍ਹਤ ਪ੍ਰਾਪਤ ਕਰ ਰਹੀ ਹੈ ਅਤੇ ਮਨੂਵਾਦੀ ਮਾਇਆਧਾਰੀ ਮਾਡਲ ਤੇ ਹੋਰ ਮਾਇਆਧਾਰੀ ਮਾਡਲ ਹਾਰ ਰਹੇ ਹਨ। ਉਨ੍ਹਾਂ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਆਰ.ਐਸ.ਐਸ. ਦੇ ਨਾਗਪੁਰ ਹੈੱਡ ਕੁਆਟਰ ਉਤੇ ਸਿੱਖੀ ਅੰਦਰਲੇ ਕੈਟਾਂ ਤੋਂ ਸਾਵਧਾਨ ਰਿਹਾ ਜਾਵੇ। ਇਹ ਧਿਰਾਂ ਲਗਾਤਾਰ ਗ੍ਰੰਥ ਤੇ ਪੰਥ ਉਤੇ ਹਮਲੇ ਕਰ ਰਹੀਆਂ ਹਨ। ਜਥੇਬੰਦੀਆਂ ਨੇ ਬਹਿਬਲ ਕਲਾਂ ਵਿਖੇ ਬੇਅਦਬੀਆਂ ਤੇ ਗੋਲੀਕਾਂਡ ਦੇ ਦੋਸ਼ੀਆਂ ਦੀ ਗਿ੍ਰਫ਼ਤਾਰੀ ਲਈ ਲੱਗੇ ਮੋਰਚੇ ਦੀ ਬਹਿਬਲ ਕਲਾਂ ਵਿਖੇ ਪੁੱਜ ਕੇ ਹਮਾਇਤ ਕੀਤੀ ਅਤੇ ਸਿੱਖ ਪੰਥ ਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਧਰਨੇ ਨੂੰ ਵੱਧ ਚੜ੍ਹ ਕੇ ਸਹਿਯੋਗ ਦੇਣ।