ਪਾਕਿਸਤਾਨ ਦੀ ਮੁਸਲਿਮ ਲੜਕੀ ਡਾ: ਸੁਮੇਰਾ ਸਫ਼ਦਰ ਨੇ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ‘ਤੇ PHD
ਸਾਰੇ ਪਾਸੇ ਹੋ ਰਹੀ ਪ੍ਰਸੰਸਾ
ਇਸਲਾਮਾਬਾਦ: ਬਹੁਤ ਸਾਰੇ ਦੇਸ਼ਾਂ ਵਿੱਚ ਲੋਕਾਂ ਵਲੋਂ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ। ਜਿਸ ਦੀਆਂ ਉਦਾਹਰਨਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਜਿਸ ਨੂੰ ਲੈ ਕੇ ਲੋਕਾਂ ਵਿਚ ਉਨ੍ਹਾਂ ਲੋਕਾਂ ਲਈ ਪਿਆਰ ਅਤੇ ਸਤਿਕਾਰ ਪਹਿਲਾ ਨਾਲੋਂ ਵੀ ਵਧੇਰੇ ਵਧ ਜਾਂਦਾ ਹੈ। ਜਿੱਥੇ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਬਹੁਤ ਸਾਰੇ ਲੋਕ ਵੰਡੇ ਗਏ ਸਨ।
ਗੁਰਧਾਮਾਂ ਦੇ ਦਰਸ਼ਨਾਂ ਲਈ ਵੀ ਬਹੁਤ ਸਾਰੇ ਪੰਜਾਬੀ ਪਾਕਿਸਤਾਨ ਰਵਾਨਾ ਹੁੰਦੇ ਹਨ। ਜਿੱਥੇ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਉਪਰ ਲੋਕਾਂ ਦੇ ਜਾਣ ਤੇ ਉਥੋਂ ਦੇ ਲੋਕਾਂ ਵਲੋਂ ਦਿਲ ਖੋਲ੍ਹ ਕੇ ਸਵਾਗਤ ਕੀਤਾ ਜਾਂਦਾ ਹੈ। ਹੁਣ ਪਾਕਿਸਤਾਨ ਦੀ ਮੁਸਲਿਮ ਲੜਕੀ ਡਾ: ਸੁਮੇਰਾ ਸਫ਼ਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਪੀ.ਐੱਚ.ਡੀ. ਕਰਨ ਵਾਲੀ ਪਹਿਲੀ ਪਾਕਿਸਤਾਨੀ ਮੁਸਲਿਮ ਲੜਕੀ ਬਣ ਗਈ।
ਸੁਮੇਰਾ ਸਫ਼ਦਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੀ ਵਸਨੀਕ ਹੈ। ਡਾ: ਸੁਮੇਰਾ ਸਫ਼ਦਰ ਨੇ ਦੱਸਿਆ ਕਿ ਪੰਜਾਬ ਹਾਇਰ ਐਜੂਕੇਸ਼ਨ ਵਿਭਾਗ ‘ਚ ਬਤੌਰ ਸਹਾਇਕ ਪ੍ਰੋਫੈਸਰ ਸੇਵਾਵਾਂ ਦੇਣ ਵਾਲੀ ਡਾ: ਸੁਮੇਰਾ ਸਫ਼ਦਰ ਨੇ ‘ਲਾਈਫ਼ ਟਾਈਮਜ਼ ਆਫ਼ ਗੁਰੂ ਨਾਨਕ’ ਵਿਸ਼ੇ ‘ਤੇ ਆਪਣੀ ਪੀ.ਐੱਚ.ਡੀ. ਮੁਕੰਮਲ ਕੀਤੀ ਹੈ ਅਤੇ ਉਸ ਨੂੰ ਇਨ੍ਹਾਂ ਸੇਵਾਵਾਂ ਲਈ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਵੱਲੋਂ ਵਿਸਾਖੀ ‘ਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਜਾਵੇਗਾ।
ਰਿਪੋਰਟ ਮੁਤਾਬਕ, ਕੈਂਸਰ ਰੋਗ ਨਾਲ ਪੀੜਤ ਰਹੀ ਡਾ: ਸੁਮੇਰਾ ਦਾ ਪਤੀ ਪਾਕਿ ਆਰਮੀ ‘ਚ ਸੇਵਾਵਾਂ ਦੇ ਰਿਹਾ ਹੈ ਅਤੇ ਉਸ ਦੇ ਸੁਹਰੇ ਪਰਿਵਾਰ ਵੱਲੋਂ ਉਸ ਨੂੰ ਪੜ੍ਹਾਈ ਮੁਕੰਮਲ ਕਰਨ ‘ਚ ਪੂਰਾ ਸਹਿਯੋਗ ਦਿੱਤਾ ਗਿਆ ਹੈ। ਪੰਜਾਬ ਤੋਂ ਬਾਅਦ ਪਾਕਿਸਤਾਨ 'ਚ ਸ਼ੁਰੂ ਹੋਇਆ ਕਿਸਾਨ ਅੰਦੋਲਨ, MSP ਅਤੇ ਬਿਜਲੀ ਬਿੱਲ ਦੇ ਮੁੱਦੇ 'ਤੇ ਕਿਸਾਨ ਕਰ ਰਹੇ ਪ੍ਰਦਰਸ਼ਨ