ਤਰਨਤਾਰਨ 'ਚ BSF ਨੇ ਪਾਕਿ ਦੀਆਂ ਨਾਪਾਕ ਹਰਕਤਾਂ ਨੂੰ ਕੀਤਾ ਨਾਕਾਮ, ਜਵਾਨਾਂ ਨੇ ਫਿਰ ਸੁੱਟਿਆ ਡਰੋਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ

Drone

 

ਤਰਨਤਾਰਨ: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਆਏ ਦਿਨ ਸਰਹੱਦ 'ਤੇ ਡਰੋਨਾਂ ਦੀ ਘੁਸਪੈਠ ਦੇਖਣ ਨੂੰ ਮਿਲਦੀ ਹੈ ਅਤੇ ਕਈ ਵਾਰ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਹੁੰਦੇ ਹਨ।

ਇਸ ਦੇ ਨਾਲ ਹੀ ਬੀਐਸਐਫ ਦੇ ਜਵਾਨਾਂ ਨੇ ਤਰਨਤਾਰਨ ਵਿੱਚ ਇੱਕ ਵਾਰ ਫਿਰ ਡਰੋਨ ਨੂੰ ਹੇਠਾਂ ਸੁੱਟ ਦਿੱਤਾ ਹੈ। ਦਰਅਸਲ, ਬੀਐਸਐਫ ਦੇ ਜਵਾਨਾਂ ਨੇ ਬੀਓਪੀ ਹਰਭਜਨ, 101 ਬੀਐਨ, ਫ਼ਿਰੋਜ਼ਪੁਰ ਸੈਕਟਰ, ਤਰਨਤਾਰਨ ਦੇ ਏਓਆਰ ਵਿੱਚ ਪਾਕਿਸਤਾਨ ਤੋਂ ਡਰੋਨ ਘੁਸਪੈਠ ਦਾ ਪਤਾ ਲਗਾਇਆ। ਜਿਸ ਤੋਂ ਬਾਅਦ ਜਵਾਨਾਂ ਨੇ ਡਰੋਨ 'ਤੇ ਗੋਲੀਬਾਰੀ ਕੀਤੀ ਅਤੇ ਇਹ ਖੇਤਾਂ 'ਚ ਡਿੱਗ ਗਿਆ। ਪੂਰੇ ਇਲਾਕੇ 'ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।