Punjab Police launched Kaso Operation : ਪੁਲਿਸ ਨੇ ਚਲਾਇਆ ਆਪਰੇਸ਼ਨ ਕਾਸੋ, ਤੜਕੇ-ਤੜਕੇ ਉਠਾ ਲਏ ਲੋਕ
ਆਪਰੇਸ਼ਨ ਤਹਿਤ ਲਈ ਲੋਕਾਂ ਦੇ ਘਰਾਂ ਦੀ ਤਲਾਸ਼ੀ
Punjab Police launched Kaso Operation Latest News in Punjabi : ਪੰਜਾਬ ਭਰ ਦੇ ਵਿਚ ਪੁਲਿਸ ਦੇ ਵਲੋਂ ਨਸ਼ੇ ਅਤੇ ਅਪਰਾਧਕ ਗਤੀਵਿਧੀਆਂ ਨੂੰ ਰੋਕਣ ਦੇ ਲਈ ਆਪਰੇਸ਼ਨ ਕਾਸੋ ਚਲਾਇਆ ਗਿਆ ਹੈ।
ਇਸ ਨਸ਼ਿਆਂ ਦੇ ਵਿਰੁਧ ਵਿੱਡੀ ਗਈ ਮੁਹਿੰਮ ਦੇ ਤਹਿਤ ਐਤਵਾਰ ਨੂੰ ਸਵੇਰੇ ਐਸ.ਐਸ.ਪੀ ਅਜੇ ਗਾਂਧੀ ਦੀ ਅਗਵਾਈ ਵਿਚ ਲਵਦੀਪ ਸਿੰਘ ਡੀ.ਐਸ.ਪੀ ਅਤੇ ਰਮਨਦੀਪ ਸਿੰਘ ਡੀ.ਐਸ.ਪੀ ਸਬ ਡਿਵੀਜ਼ਨ ਧਰਮਕੋਟ ਅਤੇ ਚਾਰ ਥਾਣਿਆਂ ਦੇ ਮੁੱਖ ਅਫ਼ਸਰ ਅਤੇ 102 ਪੁਲਿਸ ਕਰਮਚਾਰੀਆਂ ਵਲੋਂ ਹਲਕਾ ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾ ਵਿਚ ਤੜਕਸਾਰ ਆਪਰੇਸ਼ਨ ਕਾਸੋ ਚਲਾਇਆ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜਿਸ ਵਿਚ ਪੁਲਿਸ ਵਲੋਂ ਲੋਕਾਂ ਦੇ ਘਰਾਂ ’ਚ ਵੜ ਕੇ ਤਲਾਸ਼ੀ ਲਈ ਗਈ। ਇਸ ਮੌਕੇ ਗੱਲਬਾਤ ਕਰਦਿਆਂ ਡੀ.ਐਸ.ਪੀ ਰਮਨਦੀਪ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ਦੇ ’ਤੇ ਇਹ ਆਪਰੇਸ਼ਨ ਚਲਾਇਆ ਜਾਂਦਾ ਹੈ ਤੇ ਪੰਜਾਬ ਪੁਲਿਸ ਦੇ ਵਲੋਂ ਜਿੱਥੇ ਨਸ਼ਿਆਂ ਦੇ ਵੱਡੇ-ਵੱਡੇ ਸੌਦਾਗਰਾਂ ਨੂੰ ਫੜ ਕੇ ਜੇਲਾਂ ਵਿਚ ਡੱਕਿਆ ਜਾ ਰਿਹਾ ਹੈ। ਉੱਥੇ ਹੀ ਉਨ੍ਹਾਂ ਵਲੋਂ ਦੋ ਨੰਬਰ ਦੀ ਕਮਾਈ ਨਾਲ ਬਣਾਈ ਜਾਇਦਾਦ ਨੂੰ ਜ਼ਬਤ ਵੀ ਕੀਤਾ ਜਾ ਰਿਹਾ ਹੈ।
(For more Punjabi news apart from stay tuned to Rozana Spokesman)