ਅਣਪਛਾਤੇ ਵਾਹਨ ਦੀ ਟੱਕਰ ਨਾਲ ਪੁਲਿਸ ਮੁਲਾਜ਼ਮ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਪਣੀ ਡਿਊਟੀ ਪੂਰੀ ਕਰ ਕੇ ਘਰ ਆ ਰਹੇ ਸਨ ਵਾਪਸ

Bathinda Policeman dies news

ਬਠਿੰਡਾ (ਰਾਣਾ ਸ਼ਰਮਾ) : ਮੁਲਤਾਨੀਆ ਰੋਡ ’ਤੇ ਭਗਵਤੀ ਕਲੋਨੀ ਦੇ ਗੇਟ ਨੰਬਰ 2 ਨੇੜੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਐਕਟਿਵਾ ਸਵਾਰ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬੇਅੰਤ ਸਿੰਘ (37) ਪੁੱਤਰ ਕਰਮ ਸਿੰਘ ਵਾਸੀ ਬੀੜ ਰੋਡ ਗਲੀ ਨੰਬਰ 10 ਵਜੋਂ ਹੋਈ ਹੈ।

ਮ੍ਰਿਤਕ ਮੁਲਾਜ਼ਮ ਰਾਤ ਦੇ ਸਮੇਂ ਅਪਣੀ ਡਿਊਟੀ ਪੂਰੀ ਕਰ ਕੇ ਘਰ ਵਾਪਸ ਆ ਰਿਹਾ ਸੀ, ਜਦੋਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਘਟਨਾ ਸਥਾਨ ’ਤੇ ਪਹੁੰਚੀ ਪੁਲਿਸ ਵਲੋਂ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।