Ludhiana ਦੇ ਔਰੀਸਨ ਹਸਪਤਾਲ ਦੀ ਵੱਡੀ ਲਾਪਰਵਾਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਜਸਵੀਰ ਕੌਰ ਦੀ ਲਾਸ਼ ਹਸਪਤਾਲ ’ਚੋਂ ਹੋਈ ਗਾਇਬ, ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ

Gross negligence of Orison Hospital in Ludhiana

ਲੁਧਿਆਣਾ : ਲੁਧਿਆਣਾ ਦੇ ਇਕ ਪ੍ਰਾਈਵੇਟ ਔਰੀਸਨ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮ੍ਰਿਤਕ ਜਸਵੀਰ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਉਸ ਦੀ ਮ੍ਰਿਤਕ ਦੇਹ ਨੂੰ ਮੋਰਚਰੀ ’ਚ ਰਖਵਾ ਦਿੱਤਾ। ਅੱਜ ਜਦੋਂ ਪਰਿਵਾਰਕ ਮੈਂਬਰ ਜਸਵੀਰ ਕੌਰ ਦਾ ਅੰਤਿਮ ਸਸਕਾਰ ਲਈ ਲਾਸ਼ ਲੈਣ ਆਏ ਤਾਂ ਜਸਵੀਰ ਕੌਰ ਦੀ ਲਾਸ਼ ਹਸਪਤਾਲ ਵਿਚੋਂ ਗਾਇਬ ਸੀ। ਇਸ ਤੋਂ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿਚ ਜ਼ੋਰਦਾਰ ਹੰਗਾਮਾ ਕੀਤਾ ਗਿਆ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਜਸਵੀਰ ਕੌਰ ਦੀ ਦੇਹ ਕਿਸੇ ਹੋਰ ਨੂੰ ਸੌਂਪ ਦਿੱਤੀ ਗਈ ਸੀ ਅਤੇ ਉਸ ਦਾ ਕਿਤੇ ਹੋਰ ਸਸਕਾਰ ਕਰ ਦਿੱਤਾ ਗਿਆ ਹੈ। 
ਪਰਿਵਾਰਕ ਮੈਂਬਰਾਂ ਨੇ ਹਸਪਤਾਲ ’ਤੇ ਅਣਗਹਿਲੀ ਅਤੇ ਲਾਪਰਵਾਹੀ ਦੇ ਇਲਜ਼ਾਮ ਲਗਾਉਂਦੇ ਹੋਇਆ ਕਿਹਾ ਹੈ ਕਿ ਉਹ ਮੋਗਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਪਿੰਡ ਧਰਮਕੋਟ ਦੇ ਨੇੜੇ ਹੈ । ਉਨ੍ਹਾਂ ਜਸਵੀਰ ਕੌਰ ਨੂੰ ਇਲਾਜ ਲਈ ਲੁਧਿਆਣਾ ਦੇ ਔਰੀਸਨ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ, ਜਿੱਥ ਸ਼ੁੱਕਰਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਅੱਜ ਸਵੇਰੇ ਜਦੋਂ ਪਰਿਵਾਰਕ ਮੈਂਬਰ ਹਸਪਤਾਲ ਤੋਂ ਲਾਸ਼ ਲੈਣ ਲਈ ਪਹੁੰਚੇ, ਪਰ ਜਦੋਂ ਉਨ੍ਹਾਂ ਨੇ ਲਾਸ਼ ਵੇਖੀ ਤਾਂ ਉਹ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਨਹੀਂ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਲਾਸ਼ ਕੋਈ ਹੋਰ ਲੈ ਗਿਆ ਅਤੇ ਉਸਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ। ਜਦਕਿ ਮ੍ਰਿਤਕ ਜਸਵੀਰ ਕੌਰ ਦਾ ਅੱਜ ਸਸਕਾਰ ਕੀਤਾ ਜਾਣਾ ਸੀ ਅਤੇ ਉਸ ਦੇ ਅੰਤਿਮ ਸਸਕਾਰ ’ਚ ਸ਼ਾਮਲ ਹੋਣ ਲਈ ਵੱਡੀ ਗਿਣਤੀ ’ਚ ਰਿਸ਼ਤੇਦਾਰ ਵੀ ਪਹੁੰਚੇ ਹੋਏ ਹਨ।