ਸਰਦ ਰੁੱਤ ਇਜਲਾਸ ਦੌਰਾਨ 100 ਫ਼ੀਸਦੀ ਰਹੀ ਗੁਰਜੀਤ ਔਜਲਾ ਦੀ ਹਾਜ਼ਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜ ਸਭਾ ਸਾਂਸਦਾਂ 'ਚੋਂ ਸਤਨਾਮ ਸਿੰਘ ਸੰਧੂ ਨੇ ਮਾਰੀ ਬਾਜ਼ੀ

Gurjit Aujla's attendance was 100 percent during the winter session.

ਨਵੀਂ ਦਿੱਲੀ : ਕਿਸੇ ਸੂਬੇ ਦਾ ਭਵਿੱਖ ਘੜਨ ਲਈ ਵਿਧਾਨ ਸਭਾ ਅਤੇ ਦੇਸ਼ ਦਾ ਭਵਿੱਖ ਸੰਵਾਰਨ ਲਈ ਪਾਰਲੀਮੈਂਟ ਦੀ ਅਹਿਮ ਭੂਮਿਕਾ ਹੁੰਦੀ ਐ,, ਪਾਰਲੀਮੈਂਟ ਦੇ ਸਾਂਸਦਾਂ ਨੂੰ ਸਾਲ ’ਚ ਤਿੰਨ ਵਾਰ ਇਜਲਾਸ ਲਈ ਸੱਦਿਆ ਜਾਂਦੈ ਤਾਂ ਜੋ ਲੋਕਾਂ ਦੇ ਮਸਲੇ ਉਠਾਏ ਜਾ ਸਕਣ ਜਾਂ ਫਿਰ ਮੁਲਕ ਨੂੰ ਦਰਪੇਸ਼ ਸਮੱਸਿਆਵਾਂ ਦਾ ਰਲ ਮਿਲ ਕੇ ਕੋਈ ਹੱਲ ਕੱਢਿਆ ਜਾ ਸਕੇ। ਭਾਵੇਂ ਸੱਤਾਧਾਰੀ ਸਾਂਸਦ ਹੋਣ ਜਾਂ ਵਿਰੋਧੀ ਧਿਰ ਦੇ,, ਦੋਵਾਂ ਦੀ ਬਰਾਬਰ ਜ਼ਿੰਮੇਵਾਰੀ ਹੁੰਦੀ ਐ,, ਪਰ ਹੈਰਾਨੀ ਦੀ ਗੱਲ ਇਹ ਐ ਕਿ ਲੋਕਾਂ ਦੀ ਵੋਟਾਂ ਲੈ ਕੇ ਬਣੇ ਬਹੁਤ ਸਾਰੇ ਸਾਂਸਦ ਪਾਰਲੀਮੈਂਟ ਵਿਚ 100 ਫ਼ੀਸਦੀ ਹਾਜ਼ਰੀ ਨੂੰ ਯਕੀਨੀ ਬਣਾਉਣਾ ਵੀ ਜ਼ਰੂਰੀ ਨਹੀਂ ਸਮਝਦੇ। ਸੋ ਆਓ ਤੁਹਾਨੂੰ ਦੱਸਦੇ ਆਂ, ਇਸ ਵਾਰ ਦੇ ਸਰਦ ਰੁੱਤ ਇਜਲਾਸ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਵਿਚ ਕਿਸਦੀ ਹਾਜ਼ਰੀ ਰਹੀ ਠੰਡੀ ਅਤੇ ਕਿਸ ਦੀ ਰਹੀ ਗਰਮ?
ਦੇਸ਼ ਦੀ ਸੰਸਦ ਦਾ ਛੇਵਾਂ ਸੰਸਦ ਦਾ ਛੇਵਾਂ ਇਜਲਾਸ ਪਹਿਲੀ ਦਸੰਬਰ ਤੋਂ ਸ਼ੁਰੂ ਹੋਇਆ ਸੀ ਜੋ 19 ਦਸੰਬਰ ਤੱਕ ਚੱਲਿਆ। ਇਸ ਸਰਦ ਰੁੱਤ ਇਜਲਾਸ ਦੌਰਾਨ ਲੋਕ ਸਭਾ ਵਿਚ 14 ਦਿਨ ਕੰਮ ਹੋਇਆ ਜਦਕਿ ਰਾਜ ਸਭਾ 15 ਦਿਨ ਤੱਕ ਚੱਲੀ। ਪੰਜਾਬ ’ਚੋਂ ਸਰਦ ਰੁੱਤ ਇਜਲਾਸ ਦੌਰਾਨ ਜੇਕਰ ਕਿਸੇ ਸਾਂਸਦ ਨੇ 100 ਫ਼ੀਸਦੀ ਹਾਜ਼ਰੀ ਭਰੀ ਐ ਤਾਂ ਉਹ ਇਕਲੌਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ, ਜਿਨ੍ਹਾਂ ਨੇ ਰਾਜ ਸਭਾ ’ਚ ਪੂਰੇ 15 ਦਿਨਾਂ ਤੱਕ ਆਪਣੀ ਹਾਜ਼ਰੀ ਨੂੰ ਯਕੀਨੀ ਬਣਾਇਆ, ਜਦਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਸਾਂਸਦ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਸਭ ਤੋਂ ਘੱਟ ਦਰਜ ਕੀਤੀ ਗਈ।
ਆਓ ਇਨ੍ਹਾਂ ਗ੍ਰਾਫਿਕਸ ਜ਼ਰੀਏ ਦੱਸਦੇ ਆਂ, ਕਿਹੜੇ ਸਾਂਸਦ ਵੱਲੋਂ ਸਰਦ ਰੁੱਤ ਇਜਲਾਸ ਦੌਰਾਨ  ਲਗਵਾਈ ਗਈ ਕਿੰਨੀ ਹਾਜ਼ਰੀ?
ਸੰਸਦ ਮੈਂਬਰ ਦਾ ਨਾਮ                  ਪਾਰਟੀ            ਹਾਜ਼ਰੀ
- ਗੁਰਜੀਤ ਸਿੰਘ ਔਜਲਾ            : ਕਾਂਗਰਸ         : 14 ਦਿਨ 
- ਮਲਵਿੰਦਰ ਸਿੰਘ ਕੰਗ              : ਆਪ             : 13 ਦਿਨ
- ਡਾ. ਧਰਮਵੀਰ ਗਾਂਧੀ              : ਕਾਂਗਰਸ         : 13 ਦਿਨ
- ਡਾ. ਅਮਰ ਸਿੰਘ                     : ਕਾਂਗਰਸ         : 12 ਦਿਨ
- ਗੁਰਮੀਤ ਸਿੰਘ ਮੀਤ ਹੇਅਰ      : ਆਪ               : 11 ਦਿਨ
- ਹਰਸਿਮਰਤ ਕੌਰ ਬਾਦਲ        : ਅਕਾਲੀ ਦਲ    : 10 ਦਿਨ
- ਰਾਜ ਕੁਮਾਰ ਚੱਬੇਵਾਲ            : ਆਪ               : 09 ਦਿਨ 
- ਸ਼ੇਰ ਸਿੰਘ ਘੁਬਾਇਆ              : ਕਾਂਗਰਸ         : 08 ਦਿਨ
- ਸਰਬਜੀਤ ਸਿੰਘ ਖ਼ਾਲਸਾ          : ਆਜ਼ਾਦ        : 07 ਦਿਨ
- ਅਮਰਿੰਦਰ ਸਿੰਘ ਰਾਜਾ ਵੜਿੰਗ    : ਕਾਂਗਰਸ        : 06 ਦਿਨ
- ਚਰਨਜੀਤ ਸਿੰਘ ਚੰਨੀ            : ਕਾਂਗਰਸ         : 02 ਦਿਨ
- ਅੰਮ੍ਰਿਤਪਾਲ ਸਿੰਘ         : ਆਜ਼ਾਦ         : ਗ਼ੈਰ ਹਾਜ਼ਰ

ਇਸੇ ਤਰ੍ਹਾਂ ਜੇਕਰ ਰਾਜ ਸਭਾ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚੋਂ : 
ਰਾਜ ਸਭਾ ਮੈਂਬਰ ਦਾ ਨਾਮ          ਪਾਰਟੀ          ਹਾਜ਼ਰੀ
- ਸਤਨਾਮ ਸਿੰਘ ਸੰਧੂ                 : ਭਾਜਪਾ        : 15 ਦਿਨ
- ਰਾਜਿੰਦਰ ਗੁਪਤਾ                   : ਆਪ         : 14 ਦਿਨ
- ਡਾ. ਸੰਦੀਪ ਪਾਠਕ                 : ਆਪ        : 14 ਦਿਨ
- ਅਸ਼ੋਕ ਮਿੱਤਲ                       : ਆਪ         : 14 ਦਿਨ
- ਰਾਘਵ ਚੱਢਾ                         : ਆਪ         : 13 ਦਿਨ
- ਸੰਤ ਬਲਬੀਰ ਸਿੰਘ ਸੀਚੇਵਾਲ  : ਆਪ         : 11 ਦਿਨ
- ਵਿਕਰਮਜੀਤ ਸਿੰਘ ਸਾਹਨੀ     : ਆਪ         : 09 ਦਿਨ
- ਹਰਭਜਨ ਸਿੰਘ                      : ਆਪ         : ਗ਼ੈਰ ਹਾਜ਼ਰ

ਜ਼ਿਕਰ-ਏ-ਖ਼ਾਸ ਐ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ, ਜਿਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਇਜਲਾਸ ਵਿਚ ਹਿੱਸਾ ਲੈਣ ਲਈ ਪੈਰੋਲ ਦੀ ਮੰਗ ਕੀਤੀ ਸੀ ਪਰ ਮਨਜ਼ੂਰੀ ਨਾ ਮਿਲਣ ਕਰਕੇ ਉਨ੍ਹਾਂ ਦੀ ਸਦਨ ’ਚ ਲਗਾਤਾਰ ਗ਼ੈਰ-ਹਾਜ਼ਰੀ ਬਣੀ ਹੋਈ ਐ, ਜਦਕਿ ਕਾਂਗਰਸੀ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਬਾਰੇ ਜਾਣਕਾਰੀ ਹਾਸਲ ਨਹੀਂ ਹੋ ਸਕੀ। 
ਚਰਚਾ ਵਿਚ ਰਹੇ ਕੁੱਝ ਹੋਰ ਸੰਸਦ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਸੰਸਦ ਮੈਂਬਰ ਹੇਮਾ ਮਾਲਿਨੀ ਸਦਮੇ ਕਾਰਨ ਸਰਦ ਰੁੱਤ ਸੈਸ਼ਨ ’ਚ ਸ਼ਾਮਲ ਨਹੀਂ ਹੋ ਸਕੀ ਕਿਉਂਕਿ ਉਨ੍ਹਾਂ ਦੇ ਪਤੀ ਤੇ ਅਦਾਕਾਰ ਧਰਮਿੰਦਰ ਦਾ 24 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ। ਹੇਮਾ ਮਾਲਿਨੀ ਨੇ 11 ਦਸੰਬਰ ਨੂੰ ਆਪਣੇ ਪਤੀ ਨਮਿਤ ਨਵੀਂ ਦਿੱਲੀ ’ਚ ਪ੍ਰਾਰਥਨਾ ਸਭਾ ਕੀਤੀ ਸੀ। ਹੇਮਾ ਮਾਲਿਨੀ ਆਪਣੇ ਪਤੀ ਦੇ ਚਲੇ ਜਾਣ ਕਾਰਨ ਕਿਸੇ ਵੀ ਦਿਨ ਸੈਸ਼ਨ ’ਚ ਨਹੀਂ ਪਹੁੰਚ ਸਕੀ। ਇਸੇ ਤਰ੍ਹਾਂ ਕੰਗਨਾ ਰਣੌਤ ਸਿਰਫ਼ ਇਕ ਦਿਨ ਹੀ ਸੰਸਦ ਵਿਚੋਂ ਗ਼ੈਰ-ਹਾਜ਼ਰ ਰਹੀ ਜਦਕਿ ਸੀਨੀਅਰ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵੀ ਦੋ ਦਿਨ ਇਜਲਾਸ ਵਿਚੋਂ ਗ਼ੈਰ-ਹਾਜ਼ਰ ਰਹੇ।