ਸਕੂਲੀ ਵਿਦਿਆਰਥੀਆਂ ਨੂੰ ਵਰਦੀਆਂ ਮੁਹਈਆ ਨਾ ਕਰਵਾਉਣ 'ਤੇ ਹਾਈ ਕੋਰਟ ਵਲੋਂ ਨੋਟਿਸ ਜਾਰੀ
ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਵਰਦੀਆਂ ਮੁਹਈਆ ਨਾ ਕਰਵਾਏ ਜਾਣ ਦੇ ਮਾਮਲੇ ਵਿਚ ਹਾਈ ਕੋਰਟ........
Punjab and Haryana High Court
ਚੰਡੀਗੜ੍ਹ (ਨੀਲ ਬੀ ਸਿੰਘ): ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਵਰਦੀਆਂ ਮੁਹਈਆ ਨਾ ਕਰਵਾਏ ਜਾਣ ਦੇ ਮਾਮਲੇ ਵਿਚ ਹਾਈ ਕੋਰਟ ਨੇ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਸਿਖਿਆ ਅਭਿਆਨ ਅਥਾਰਿਟੀ ਦੇ ਡੀਜੀਐਸਈ ਪ੍ਰਸ਼ਾਂਤ ਗੋਇਲ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 10 ਫ਼ਰਵਰੀ ਨੂੰ ਹੋਵੇਗੀ। ਸਿਖਿਆ ਅਭਿਆਨ ਅਥਾਰਟੀ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ 31 ਜਨਵਰੀ ਤਕ ਵਰਦੀਆਂ ਉਪਲਭਧ ਕਰਵਾਉਣ ਦਾ ਆਦੇਸ਼ ਦਿਤਾ ਸੀ ਜਿਸ ਨੂੰ 10 ਜਨਵਰੀ ਨੂੰ ਅਪਣੇ ਆਪ ਹੀ ਵਾਪਸ ਲੈ ਲਿਆ। ਹਾਈ ਕੋਰਟ ਨੇ ਸਰਕਾਰ ਅਤੇ ਸਿਖਿਆ ਅਭਿਆਨ ਅਥਾਰਿਟੀ ਨੂੰ ਤਲਬ ਕਰ ਲਿਆ ਹੈ ।