ਪੰਜਾਬ ਹਰਿਆਣਾ ਹਾਈਕੋਰਟ ਦੇ ਸਾਬਕਾ ਸੁਪਰੀਡੈਂਟ ਦੀ ਗੱਲਾ ਵੱਡ ਕੇ ਹੱਤਿਆ
ਪੰਜਾਬ-ਹਰਿਆਣਾ ਹਾਈਕੋਰਟ ਤੋਂ ਸੇਵਾਮੁਕਤ ਸੁਪਰੀਡੈਂਟ ਰਾਜਕੁਮਾਰ ਦੀ ਗਲਾ ਵੱਡ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਜਮਣੇ ਆਇਆ ਹੈ। ਦੱਸ ਦਈਏ ਕਿ ਰਾਜਕੁਮਾਰ ਦੀ ....
ਮੋਹਾਲੀ: ਪੰਜਾਬ-ਹਰਿਆਣਾ ਹਾਈਕੋਰਟ ਤੋਂ ਸੇਵਾਮੁਕਤ ਸੁਪਰੀਡੈਂਟ ਰਾਜਕੁਮਾਰ ਦੀ ਗਲਾ ਵੱਡ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਜਮਣੇ ਆਇਆ ਹੈ। ਦੱਸ ਦਈਏ ਕਿ ਰਾਜਕੁਮਾਰ ਦੀ ਲਾਸ਼ ਖੂਨ ਨਾਲ ਲਿਬੜੀ ਉਸ ਦੇ ਘਰ ਦੇ ਰਸੋਈ ਤੋਂ ਮਿਲੀ ਹੈ। ਨਵਾਂ ਪਿੰਡ ਦੇ ਰਹਿਣ ਵਾਲੇ ਰਾਜਕੁਮਾਰ ਅਪਣੇ ਬੇਟੇ ਦੇ ਨਾਲ ਰਹਿੰਦਾ ਸੀ ।ਦੱਸ ਦਈਏ ਕਿ ਇਸ ਹੱਤਿਆ ਦੇ ਪਿੱਛੇ ਪੁਲਿਸ ਲੁੱਟ-ਖਸੁੱਟ ਦਾ ਮਾਮਲਾ ਮਾਨ ਰਹੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਦਾ ਪੁੱਤਰ ਇੰਦਰਜੀਤ ਆਈਟੀ ਪਾਰਕ ਵਿਚ ਨੌਕਰੀ ਕਰਦਾ ਹੈ। ਰਾਤ ਨੂੰ ਜਦੋਂ ਉਹ ਨੌਕਰੀ ਤੋਂ ਪਰਤ ਕੇ ਆਇਆ ਤਾਂ ਉਸ ਨੇ ਵੇਖਿਆ ਕਿ ਘਰ ਦਾ ਦਰਵਾਜਾ ਖੁੱਲ੍ਹਾ ਪਿਆ ਹੈ ਅਤੇ ਸਮਾਨ ਖਿਲਰਿਆ ਪਿਆ ਸੀ। ਇੰਦਰਜੀਤ ਜਦੋਂ ਘਰ ਵਿਚ ਦਾਖਲ ਹੋਇਆ ਤਾਂ ਉਸ ਨੇ ਰਸੋਈ ਵਿਚ ਅਪਣੇ ਪਿਤਾ ਦੀ ਲਾਸ਼ ਦੇਖੀ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।