ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਵਿਦਿਆਰਥੀਆਂ ਨੂੰ ਰਿਜ਼ਲਟ ਦੀ ਖੁਸ਼ੀ ਮਨਾਉਣੀ ਪਈ ਮਹਿੰਗੀ!

ਏਜੰਸੀ

ਖ਼ਬਰਾਂ, ਪੰਜਾਬ

ਤਿੰਨੋਂ ਬੁਲੇਟ ਮੋਟਰਸਾਈਕਲ ਤੇ ਸਵਾਰ ਹੋ ਕੇ ਨੈਸ਼ਨਲ ਹਾਈਵੇ

Three mbbs students jalandhar

ਜਲੰਧਰ: ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ ਤੇ ਪਰਾਗਪੁਰ ਜੀਟੀ ਰੋਡ ਤੇ ਦੇਰ ਰਾਤ 11.30 ਤੇ ਹੋਏ ਦਰਦਨਾਕ ਹਾਦਸੇ ਵਿਚ ਜਲੰਧਰ ਸਥਿਤ ਪਿਮਸ ਮੈਡੀਕਲ ਕਾਲਜ ਵਿਚ ਐਮਬੀਬੀਐਸ ਕਰ ਰਹੇ 3 ਵਿਦਿਆਰਥੀਆਂ ਦੀ ਮੌਤ ਹੋ ਗਈ। ਤਿੰਨੋਂ ਬੁਲੇਟ ਮੋਟਰਸਾਈਕਲ ਤੇ ਸਵਾਰ ਹੋ ਕੇ ਨੈਸ਼ਨਲ ਹਾਈਵੇਅ ਤੇ ਹਾਈ ਸਪੀਡ ਤੇ ਜਾ ਰਹੇ ਸਨ ਕਿ ਮੋਟਰਸਾਈਕਲ ਬੇਕਾਬੂ ਹੋ ਗਿਆ।

ਪੁਲਿਸ ਨੇ ਮ੍ਰਿਤਕ ਸ਼ਰੀਰਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰ ਕੇ ਪਰਵਾਰ ਨੂੰ ਸੌਂਪ ਦਿੱਤੇ ਹਨ। ਮ੍ਰਿਤਕਾਂ ਦੀ ਪਹਿਚਾਣ ਹਰਕੁਲਦੀਪ ਸਿੰਘ ਨਿਵਾਸੀ ਬਟਾਲਾ, ਤੇਜਪਾਲ ਸਿੰਘ ਨਿਵਾਸੀ ਬਠਿੰਡਾ ਅਤੇ ਵਿਨੀਤ ਕੁਮਾਰ ਨਿਵਾਸੀ ਪਟਿਆਲਾ ਦੇ ਰੂਪ ਵਿਚ ਹੋਈ ਹੈ। ਸੂਤਰਾਂ ਮੁਤਾਬਕ ਤਿੰਨਾਂ ਨੇ ਐਮਬੀਬੀਐਸ ਦੀ ਦੂਜੇ ਸਾਲ ਦੀ ਪਰੀਖਿਆ ਪਾਸ ਕੀਤੀ ਸੀ ਅਤੇ ਇਸ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਲਈ ਜਲੰਧਰ ਤੋਂ ਫਗਵਾੜਾ ਵੱਲ ਨਿਕਲੇ ਸਨ ਪਰ ਰਾਸਤੇ ਵਿਚ ਉਹਨਾਂ ਨਾਲ ਇਹ ਖ਼ੌਫਨਾਕ ਹਾਦਸਾ ਹੋ ਗਿਆ।

ਤਿੰਨੋਂ ਹਵੇਲੀ ਰੈਸਟੋਰੈਂਟ ਵਿਚ ਖਾਣਾ ਖਾਣ ਜਾ ਰਹੇ ਸਨ। ਘਟਨਾ ਰਾਤ 11.30 ਦੇ ਆਸਪਾਸ ਸੈਫਰਨ ਮਾਲ ਦੇ ਨੇੜੇ ਹੋਈ ਅਤੇ ਉਸ ਸਮੇਂ ਹਨੇਰਾ ਅਤੇ ਹਾਈਵੇਅ ਖਾਲੀ ਹੋਣ ਕਰ ਕੇ ਕਿਸੇ ਨੂੰ ਪਤਾ ਨਹੀਂ ਚਲ ਸਕਿਆ ਕਿ ਘਟਨਾ ਕਿਵੇਂ ਹੋਈ? ਤਿੰਨੋਂ ਜ਼ਖ਼ਮੀ ਹਾਲਤ ਵਿਚ ਸੜਕ ਤੇ ਖੂਨ ਨਾਲ ਲਥਪਥ ਹੋਏ ਪਏ ਸਨ। 

ਜਿਸ ਤੋਂ ਬਾਅਦ ਤਿੰਨਾਂ ਦੇ ਸਿਰ ਲੋਹੇ ਨਾਲ ਟਕਰਾਏ ਅਤੇ ਉਹਨਾਂ ਦੀ ਮੌਤ ਹੋ ਗਈ।  ਮੁੱਖ ਰਾਸ਼ਟਰੀ ਰਾਜ ਮਾਰਗ ਨੂੰ ਇਕ ਤੇ ਅੰਮ੍ਰਿਤਸਰ ਤੋਂ ਆਉਂਦੇ ਹੋਏ ਕਰਤਾਰਪੁਰ ਤੋਂ ਮਹਿਜ ਦੋ ਕਿਲੋਮੀਟਰ ਪਿੱਛੇ ਮਨੋਹਰ ਢਾਬੇ ਨੇੜੇ ਬੀਤੀ 17 ਅਤੇ 18 ਨਵੰਬਰ ਦੀ ਅੱਧੀ ਰਾਤ 12.30 ਵਜੇ ਮੋਟਰਸਾਈਕਲ ਸਵਾਰ ਲਵਲੀ ਯੂਨੀਵਰਸਿਟੀ ਦੇ 2 ਵਿਦਿਆਰਥੀ ਕਿਸੇ ਅਣਪਛਾਤੇ ਟਰੱਕ ਦੀ ਲਪੇਟ 'ਚ ਆ ਗਏ, ਜਿਸ ਨਾਲ ਮੋਟਰਸਾਈਕਲ ਚਲਾ ਰਹੇ 19 ਸਾਲਾ ਨੌਜਵਾਨ ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਪਿਛੇ ਬੈਠੀ ਇਕ ਵਿਦਿਆਰਥਣ ਦੇ ਗੰਭੀਰ ਸੱਟਾ ਲੱਗਣ ਦਾ ਸਮਾਚਾਰ ਹੈ।

ਜਿਸ ਨੂੰ ਪ੍ਰਾਇਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਅਤੇ ਜਾਂਚ ਕਰ ਰਹੇ ਏ. ਐੱਸ. ਆਈ. ਕਾਬਲ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਬੋਨਮ ਜੇਸ਼ਵੰਥ ਰੈਡੀ ਪੁੱਤਰ ਬੋਨਮ ਸੁਧਾਕਰ ਵਾਸੀ ਅੰਬਿਕਾ ਨਗਰ ਸੀਰੀਸਿਲਾ ਜ਼ਿਲਾ ਰਾਜਨਨਾ, ਆਂਦਰਪ੍ਰਦੇਸ਼ ਜੋ ਕਿ ਲਵਲੀ ਯੂਨੀਵਰਸਿਟੀ 'ਚ ਬੀ. ਸੀ. ਏ. (ਤੀਸਰਾ ਸਾਲ) ਦਾ ਵਿਦਿਆਰਥੀ ਸੀ ਅਤੇ ਇਸ ਦੇ ਨਾਲ ਵਿਨਿਤਾ ਰੈਡੀ ਚਿਰਾ ਪੁੱਤਰੀ ਨਿਵਾਸ ਰੈਡੀ ਵਾਸੀ ਤੇਲੰਗਾਨਾ ਜੋਕਿ ਬੀ. ਟੈਕ ਦੂਸਰਾ ਸਾਲ ਦੀ ਵਿਦਿਆਰਥਣ ਹੈ।

ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਕਿ ਜੀ. ਟੀ. ਰੋਡ 'ਤੇ ਅਣਪਛਾਤੇ ਟਰੱਕ ਦੀ ਲਪੇਟ 'ਚ ਆ ਗਏ। ਕਿਸੇ ਰਾਹਗੀਰ ਵਲੋਂ 108 ਐਂਬੂਲੈਂਸ ਨੂੰ ਸੂਚਿਤ ਕਰਨ 'ਤੇ ਮੌਕੇ 'ਤੇ ਜ਼ਖਮੀ ਵਿਦਿਆਰਥਣ ਨੂੰ ਜਲੰਧਰ ਦੇ ਪ੍ਰਾਇਵੇਟ ਹਸਪਤਾਲ ਵਿਖੇ ਲਿਜਾਇਆ ਗਿਆ। ਏ. ਐੱਸ. ਆਈ. ਕਾਬਲ ਸਿੰਘ ਨੇ ਦੱਸਿਆ ਕਿ ਦੋਵੇਂ ਵਿਦਿਆਰਥੀ 17 ਨਵੰਬਰ ਦੀ ਦੁਪਹਿਰ ਅੰਮ੍ਰਿਤਸਰ ਗਏ ਸਨ ਜਿਨ੍ਹਾਂ ਦਾ ਉਨ੍ਹਾਂ ਕੋਲ ਰਿਕਾਰਡ ਹੈ। ਲੜਕੀ ਦੇ ਬਿਆਨਾਂ 'ਤੇ ਭਾਰਤੀ ਦੰਡਾਵਲੀ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।