22 ਸਾਲਾ ਕਬੱਡੀ ਖਿਡਾਰੀ ਦੀ ਖੇਡ ਦੌਰਾਨ ਮੌਤ

ਏਜੰਸੀ

ਖ਼ਬਰਾਂ, ਪੰਜਾਬ

22 ਸਾਲਾ ਕਬੱਡੀ ਖਿਡਾਰੀ ਦੀ ਖੇਡ ਦੌਰਾਨ ਮੌਤ

image

ਛੱਤੀਸਗੜ੍ਹ, 22 ਜਨਵਰੀ : ਛੱਤੀਸਗੜ੍ਹ ਵਿਚ ਧਮਤਰੀ ਜ਼ਿਲ੍ਹੇ ਦੇ ਇਕ ਪਿੰਡ ਵਿਚ ਕਬੱਡੀ ਦਾ ਮੈਚ ਖੇਡਦੇ ਹੋਏ 22 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਇਕ ਅਧਿਕਾਰੀ ਨੇ ਦਸਿਆ ਕਿ ਕੁਰੂਦ ਵਿਕਾਸ ਬਲਾਕ ਦੇ ਗੋਜੀ ਪਿੰਡ ਵਿਚ ਇਹ ਘਟਨਾ ਵਾਪਰੀ, ਜਿਥੇ ਬੁਧਵਾਰ ਨੂੰ ਕਬੱਡੀ ਦੀ ਚੈਂਪੀਅਨਸ਼ਿਪ ਚਲ ਰਹੀ ਸੀ। ਉਨ੍ਹਾਂ ਦਸਿਆ ਕਿ ਕੋਕੜੀ ਪਿੰਡ ਨਿਵਾਸੀ ਨਰਿੰਦਰ ਸਾਹੂ ਅਪਣੇ ਪਿੰਡ ਦੀ ਟੀਮ ਨਾਲ ਮੈਚ ਖੇਡਣ ਗਿਆ ਸੀ। ਕੋਕੜੀ ਅਤੇ ਪਟੇਵਾ ਪਿੰਡਾਂ ਦੀਆਂ ਟੀਮਾਂ ਵਿਚਾਲੇ ਮੈਚ ਦੌਰਾਨ ਸਾਹੂ ਅਚਾਨਕ ਸਿਰ ਦੇ ਭਾਰ ਡਿੱਗ ਗਿਆ। ਇਸ ਤੋਂ ਬਾਅਦ ਵਿਰੋਧੀ ਟੀਮ ਨੇ ਉਸ ਨੂੰ ਫੜ ਲਿਆ ਪਰ ਉਹ ਉਠ ਨਹੀਂ ਸਕਿਆ।
  ਅਧਿਕਾਰੀ ਨੇ ਦਸਿਆ ਕਿ ਸਾਹੂ ਨੂੰ ਤੁਰਤ ਕੁਰੂਦ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਰਤ ਐਲਾਨ ਦਿਤਾ। ਇਸ ਸਬੰਧੀ ਹਾਦਸਾਗ੍ਰਸਤ ਮੌਤ ਦਾ ਕੇਸ ਦਰਜ ਕੀਤਾ ਗਿਆ ਹੈ। ਕੁਰੁਦ ਦੇ ਬਲਾਕ ਮੈਡੀਕਲ ਅਧਿਕਾਰੀ ਡਾ. ਉਮਾਸ਼ੰਕਰ ਨਵਰਤਨ ਨੇ ਕਿਹਾ, ‘‘ਪਹਿਲੀ ਨਜ਼ਰ ਤੋਂ ਅਜਿਹਾ ਲਗਦਾ ਹੈ ਕਿ ਖਿਡਾਰੀ ਦੀ ਸਿਰ ’ਚ ਸੱਟ ਲੱਗਣ ਕਾਰਨ ਮੌਤ ਹੋਈ ਹੈ। ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦਾ ਅਸਲ ਕਾਰਨ ਪਤਾ ਲੱਗੇਗਾ।’’ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸਾਹੂ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ। (ਏਜੰਸੀ)
 ਅਤੇ ਖਿਡਾਰੀਆਂ ਨੂੰ ਮੈਚਾਂ ਦੌਰਾਨ ਸੁਰੱਖਿਆ ਵਰਤਣ ਨੂੰ ਵੀ ਕਿਹਾ। (ਪੀਟੀਆਈ)