ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ ਮੰਗਿਆ ਲੋਕਾਂ ਦਾ ਸਾਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਡਵੋਕੇਟ ਸਿਮਰਨਜੀਤ ਗਿੱਲ ਨੇ ਰੇਪ ਦੇ ਦੋ ਮਾਮਲਿਆਂ ’ਤੇ ਕੀਤੀ ਗੱਲ...

Simranjit kaur Gill

ਮੋਹਾਲੀ: ਸੋਸ਼ਣ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਲਈ ਬਚਪਨ ਬਚਾਓ ਮੁਹਿੰਮ ਚਲਾਉਣ ਵਾਲੀ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ ਜਲੰਧਰ ਦੇ ਗੁਰਾਇਆ ਇਲਾਕੇ ਵਿਚ ਹੋਈਆਂ ਰੇਪ ਦੀਆਂ ਦੋ ਵਾਰਦਾਤਾਂ ਬਾਰੇ ਬੋਲਦਿਆਂ ਆਖਿਆ ਕਿ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਹੀ ਗੁਰਾਇਆ ਦੇ ਪੁਲਿਸ ਥਾਣੇ ‘ਚ ਬਲਾਤਕਾਰ ਦੇ 2 ਕੇਸ ਦਰਜ ਹੁੰਦੇ ਹਨ।

ਸਿਮਰਨਜੀਤ ਨੇ ਬਲਾਤਕਾਰ ਦੀਆਂ ਦੋਨੋ ਘਟਨਾਵਾਂ ਬਾਰੇ ਦੱਸਿਆ ਕਿ ਪਹਿਲੀ ਘਟਨਾ ਵਿਚ ਇਕ ਪਿਤਾ ਵੱਲੋਂ ਆਪਣੀ ਹੀ ਬੇਟੀ ਨਾਲ ਵਾਰ-ਵਾਰ ਬਲਾਤਕਾਰ ਕੀਤਾ ਜਾਂਦਾ ਹੈ ਤੇ ਦੂਜੀ ਘਟਨਾ ਵਿਚ ਪਿੰਡ ਦੇ ਵਿਅਕਤੀ ਵੱਲੋਂ ਨਾਬਾਲਿਗ ਲੜਕੀ ਨਾਲ ਵਾਰ-ਵਾਰ ਬਲਾਤਕਾਰ ਕਰਕੇ ਉਸਨੂੰ ਸੁੱਟ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਮੈਂ ਇਸ ਕਰਕੇ ਹੀ ਲੋਕਾਂ ਨੂੰ ਇਹ ਮੁੱਦਾ ਬਣਾਉਣ ਲਈ ਕਹਿ ਰਹੀ ਹਾਂ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਲਾਈਵ ਹੋਈ ਹਾਂ। ਉਨ੍ਹਾਂ ਕਿਹਾ ਕਿ ਰੇਪ ਦੇ ਦੋਸ਼ੀਆਂ ਨੂੰ ਹਰ ਹਾਲ ਵਿਚ ਸਜ਼ਾ ਮਿਲਣੀ ਚਾਹੀਦੀ ਹੈ ਪਰ ਪਿੰਡ ਦੀ ਪੰਚਾਇਤ ਮਾਮਲੇ ਨੂੰ ਦਬਾ ਕੇ ਸਮਝੌਤਾ ਕਰਵਾਉਣ ਵਿਚ ਲੱਗੀ ਹੋਈ ਹੈ।

ਉਨ੍ਹਾਂ ਆਖਿਆ ਕਿ ਜੇਕਰ ਇਸ ਦੋਸ਼ੀ ਸਮਝੌਤਿਆਂ ਰਾਹੀਂ ਬਚਦੇ ਰਹੇ ਤਾਂ ਇਹ ਘਟਨਾਵਾਂ ਕਿੱਥੋਂ ਰੁਕਣਗੀਆਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਅਸਲ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ ਕਿਉਕਿਂ ਇਹੋ ਜਿਹੇ ਵਿਅਕਤੀਆਂ ਨੂੰ ਸਜ਼ਾ ਮਿਲਣੀ ਜਰੂਰੀ ਹੈ।