ਬਾਬਾ ਨਾਨਕ ਸੱਭ ਦੇ ਸਾਂਝੇ ਗੁਰੂ ਹਨ: ਸਈਅਦ ਵਕਾਰ ਹੁਸੈਨ ਸ਼ਾਹ.

ਏਜੰਸੀ

ਖ਼ਬਰਾਂ, ਪੰਜਾਬ

ਬਾਬਾ ਨਾਨਕ ਸੱਭ ਦੇ ਸਾਂਝੇ ਗੁਰੂ ਹਨ: ਸਈਅਦ ਵਕਾਰ ਹੁਸੈਨ ਸ਼ਾਹ.

image

image

image

image

ਮੁਹੱਬਤ ਕਰਨ ਵਾਲੇ ਜਮ੍ਹਾਂ ਕਰ ਲਵੋ, ਸਾਰੇ ਧਰਮਾਂ ਵਾਲੇ ਇਕਜੁਟ ਹੋ ਜਾਣਗੇ


ਮੈਰੀਲੈਂਡ (ਸੁਰਿੰਦਰ ਗਿੱਲ), 22 ਜਨਵਰੀ : ਸ਼ਾਹ ਅਬਦੁਲ ਲਾਤੀਫ਼ ਭਿਟਾਈ ਦੇ ਗੱਦੀ ਨਸ਼ੀਨ ਸੱਯਦ ਵਕਾਰ ਹੁਸੈਨ ਸ਼ਾਹ ਨੇ 'ਅਵੈਨਸਰ ਟੈਕ' ਦੇ ਆਫ਼ਿਸ ਵਿਖੇ ਇਕ ਮੁਲਾਕਾਤ ਡਾ. ਸੁਰਿੰਦਰ ਸਿੰਘ ਗਿੱਲ ਨਾਲ ਕੀਤੀ ਹੈ, ਜਿੱਥੇ ਉਨ੍ਹਾਂ ਕਿਹਾ ਕਿ ਬਾਬਾ ਨਾਨਕ ਸਭ ਦੇ ਸਾਂਝੇ ਗੁਰੂ ਸਨ¢ ''ਏਕ ਨੂਰ ਤੇ ਸਭ ਜਗ ਉਪਜਿਆ'' ਦਾ ਉਨ੍ਹਾਂ ਦਾ ਬਚਨ ਮੁਹੱਬਤ ਕਰਨ ਵਾਲਿਆਂ ਨੂੰ ਇਕਜੁਟ ਕਰਦਾ ਹੈ¢ ਸਭ ਧਰਮਾਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ¢ ਸੱਯਦ ਵਕਾਰ ਸ਼ਾਹ ਨੇ ਕਿਹਾ ਕਿ ਜਿਵੇਂ ਘਰ ਨੂੰ ਸੁਧਾਰਦੇ ਹਾਂ, ਉਸੇ ਤਰ੍ਹਾਂ ਬਾਹਰ ਨੂੰ ਸੁਧਾਰਨਾ ਵੀ ਸਾਡਾ ਫ਼ਰਜ਼ ਹੈ¢ ਜ਼ਿਕਰਯੋਗ ਹੈ ਕਿ ਸਾਡੀਆਂ, ਸ਼ਕਲਾਂ, ਅਕਲਾਂ ਇਕ ਦੂਜੇ ਨਾਲ ਨਹੀਂ ਰਲਦੀਆਂ, ਸਾਡੇ ਧਰਮ ਅਲੱਗ-ਅਲੱਗ ਹਨ, ਪਰ ਅਸੀਂ ਇਕੱਠੇ ਬੈਠ ਸਕਦੇ ਹਾਂ, ਦੁੱਖ-ਸੁੱਖ ਸਾਂਝਾ ਕਰ ਸਕਦੇ ਹਾਂ¢ ਮੁਹੱਬਤ ਕਰਨ ਵਾਲੇ ਜਮ੍ਹਾਂ ਕਰ ਲਵੋ, ਅੱਧਾ ਕੰਮ ਹੋ ਜਾਵੇਗਾ¢ ਭਾਵ ਜਦੋਂ ਅੱਲਾ ਇਕ ਹੈ, ਰੱਬ ਇਕ ਹੈ, ਵਾਹਿਗੁਰੂ ਇਕ ਹੈ, ਰਾਮ ਇਕ ਹੈ, ਫਿਰ ਵੰਡੀਆਂ ਕਿਉਂ? ਨਫ਼ਰਤ ਕਿਉਂ ਹੈ? ਉਨ੍ਹਾਂ ਕਿਹਾ ਕਿ ਅਸੀਂ ਐਸੇ ਇੰਟਰਫੇਥ ਕੇਂਦਰ ਦੀ ਸਿਰਜਣਾ ਕਰਨ ਜਾ ਰਹੇ ਹਾਂ, ਜਿੱਥੇ ਗੁਰਦੁਆਰਾ, ਮਸਜਿਦ, ਮੰਦਰ, ਚਰਚ ਆਦਿ ਇਕੱਠੇੇ ਹੋਣ¢ ਆਪੋ ਅਪਣੀ ਇਬਾਦਤ ਕਰ ਕੇ, ਇਕੱਠੇ ਬੈਠ ਕੇ ਮਾਨਵਤਾ ਦੀ ਗੱਲ ਕਰਨ, ਮਾਨਵਤਾ ਦੇ ਭਲੇ ਦੇ ਸੰਕਲਪ ਨੂੰ ਦੁਨੀਆਂ ਵਿਚ ਬਿਖੇਰਨ ਦੀ ਗੱਲ ਕਰਨ ਤਾਂ ਜੋ ਅਸੀਂ ਏਕੇ ਦੇ ਹਾਮੀ ਬਣ ਕੇ, ਸ਼ਾਂਤੀ ਦਾ ਪੈਗ਼ਾਮ ਹਰ ਪ੍ਰਾਣੀ ਤਕ ਪਹੁੰਚਾ ਸਕੀਏ¢ ਅਜਿਹੀ ਮਹਾਨ ਸਖਸ਼ੀਅਤ ਸ਼ਾਹ ਅਬਦੁਲ ਲਤੀਫ਼ ਭਿਟਾਈ ਜੋ ਦਰਗਾਹ ਦੀ ਜਾਨਸ਼ੀਨ ਹਨ ਨਾਲ ਵਿਚਾਰ ਕਰਨ ਦਾ ਮÏਕਾ ਮਿਲਿਆ¢ ਡਾ. ਸੁਰਿੰਦਰ ਸਿੰਘ ਗਿੱਲ ਨੇ ਸੱਯਦ ਵਕਾਰ ਸ਼ਾਹ ਨੂੰ ਸਨਮਾਨਤ ਕੀਤਾ ਅਤੇ ਪਾਕਿਸਤਾਨ ਗੁੁਰੂਘਰਾਂ ਸਬੰਧੀ ਕਿਤਾਬ ਭੇਂਟ ਕੀਤੀ¢ ਉਪਰੰਤ ਸਕੂਲ ਪ੍ਰੋਜੈਕਟ ਤੇ ਵੀ ਵਿਚਾਰ ਕੀਤਾ ਤਾਂ ਜੋ ਪਾਕਿਸਤਾਨ ਦੇ ਸਿੱਖ ਬੱਚੇ ਵਧੀਆ ਤਾਲੀਮ ਹਾਸਲ ਕਰ ਸਕਣ¢ ਸਮੁੱਚੇ ਤÏਰ ਤੇ ਮੀਟਿੰਗ ਬਹੁਤ ਹੀ ਵਧੀਆ ਰਹੀ, ਜੋ ਕੁਝ ਕਰ ਗੁਜ਼ਰਨ ਨੂੰ ਪ੍ਰੇਰਤ ਕਰ ਗਈ ਹੈ¢