ਬਦਕਿਸਮਤੀ ਹੈ ਕਿ ਜਿਸ ਦੇਸ਼ ਵਿਚ ਮੰਦਰ ’ਤੇ ਹਮਲਾ ਹੋਇਆ, ਉਹ ਸ਼ਾਂਤੀ ਦੇ ਪ੍ਰਸਤਾਵ ਦਾ ਹਿੱਸੇਦਾਰ ਹੈ :
ਬਦਕਿਸਮਤੀ ਹੈ ਕਿ ਜਿਸ ਦੇਸ਼ ਵਿਚ ਮੰਦਰ ’ਤੇ ਹਮਲਾ ਹੋਇਆ, ਉਹ ਸ਼ਾਂਤੀ ਦੇ ਪ੍ਰਸਤਾਵ ਦਾ ਹਿੱਸੇਦਾਰ ਹੈ : ਭਾਰਤ
‘ਸ਼ਾਂਤੀ ਦਾ ਸਭਿਆਚਾਰ’ ਵਿਸ਼ੇ ’ਤੇ ਸੰਯੁਕਤ ਰਾਸ਼ਟਰ ਦੇ ਇਕ ਪ੍ਰਸਤਾਵ ਦੀ ਹਮਾਇਤ ਕਰ ਰਿਹੈ ਪਾਕਿਸਤਾਨ
ਸੰਯੁਕਤ ਰਾਸ਼ਟਰ, 22 ਜਨਵਰੀ : ‘ਸ਼ਾਂਤੀ ਦਾ ਸਭਿਆਚਾਰ’ ਵਿਸ਼ੇ ’ਤੇ ਸੰਯੁਕਤ ਰਾਸ਼ਟਰ ਦੇ ਇਕ ਪ੍ਰਸਤਾਵ ਦੀ ਹਮਾਇਤ ਕਰ ਰਹੇ ਪਾਕਿਸਤਾਨ ਨੂੰ ਭਾਰਤ ਨੇ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਉਸ ਦੇਸ਼ ਵਿਚ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰ ਦਿਤਾ ਗਿਆ ਅਤੇ ਇਕ ਇਤਿਹਾਸਕ ਮੰਦਰ ’ਤੇ ਹੋਏ ਹਮਲੇ ਦੌਰਾਨ ਉਥੇ ਦੀ ਕਾਨੂੰਨ ਏਜੰਸੀਆਂ ‘ਮੌਨ ਦਰਸ਼ਕ’ ਬਣੀਆਂ ਰਹੀਆਂ। ਪਿਛਲੇ ਸਾਲ ਦਸੰਬਰ ਵਿਚ ਪਾਕਿਸਤਾਨ ਵਿਚ ਖੈਬਰ ਪਖ਼ਤੂਨਖਵਾ ਸੂਬੇ ਦੇ ਕਾਰਕ ਜ਼ਿਲ੍ਹੇ ਦੇ ਅੇਰਰੀ ਪਿੰਡ ਵਿਚ ਕੁਝ ਸਥਾਨਕ ਮੌਲਵੀਆਂ ਅਤੇ ਕੱਟੜਪੰਥੀ ਇਸਲਾਮੀ ਪਾਰਟੀ ਜ਼ਮੀਅਤ ਉਲੇਮਾ ਏ ਇਸਲਾਮ ਦੇ ਮੈਂਬਰਾਂ ਦੀ ਅਗਵਾਈ ਵਿਚ ਭੀਨ ਨੇ ਇਕ ਮੰਦਰ ਵਿਚ ਅੱਗ ਲਗਾ ਦਿਤੀ ਸੀ। ਭਾਰਤ ਨੇ ਇਸ ਗੁਆਂਢੀ ਦੇਸ਼ ਵਿਚ ਧਾਰਮਦ ਸਥਾਨਾਂ ਦੀ ਸੁਰੱਖਿਆ ਲਈ ਸ਼ਾਂਤੀ ਅਤੇ ਸਹਿਣਸ਼ੀਲਤਾ ਦੇ ਸਭਿਆਚਾਰ ਨੂੰ ਵਧਾਵਾ ਦੇਣ ਦੇ ਪ੍ਰਸਤਾਵ ਨੂੰ ਪਾਕਿਸਤਾਨ ਵਲੋਂ ਮੰਨਣ ਸਬੰਧੀ ਅਪਣੇ ਬਿਆਨ ਵਿਚ ਕਿਹਾ,‘‘ਇਹ ਬਦਕਿਸਮਤੀ ਹੈ ਕਿ ਉਹ ਦੇਸ਼, ਜਿਥੇ ਹਾਲ ਹੀ ਵਿਚ ਮੰਦਰ ’ਤੇ ਹਮਲਾ ਹੋਇਆ ਅਤੇ ਉਸ ਨੂੰ ਤਬਾਹ ਕਰ ਦਿਤਾ ਗਿਆ ਅਤੇ ਜਿਥੇ ਇਸ ਤਰ੍ਹਾਂ ਦੇ ਹਮਲੇ ਲੜੀਵਾਰ ਰੂਪ ਵਿਚ ਹੋ ਰਹੇ ਹਨ ਅਤੇ ਜਿਥੇ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰ ਦਿਤਾ ਜਾਂਦਾ ਹੈ, ਉਹ ਦੇਸ਼ ‘ਸ਼ਾਂਤੀ ਦਾ ਸਭਿਆਚਾਰ’ ਵਿਸ਼ੇ ਤਹਿਤ ਪ੍ਰਸਤਾਵ ਦਾ ਇਕ ਸਹਿ ਪ੍ਰਾਯੋਜਕ ਹੈ। (ਪੀਟੀਆਈ)