ਮੇਘਾਲਿਆ: ਕੋਲਾ ਖਾਣ ’ਚ ਕੰਮ ਕਰ ਰਹੇ ਛੇ ਪਰਵਾਸੀ ਮਜ਼ੂਦਰਾਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਮੇਘਾਲਿਆ: ਕੋਲਾ ਖਾਣ ’ਚ ਕੰਮ ਕਰ ਰਹੇ ਛੇ ਪਰਵਾਸੀ ਮਜ਼ੂਦਰਾਂ ਦੀ ਮੌਤ

image

ਸ਼ਿਲਾਂਗ, 22 ਜਨਵਰੀ : ਮੇਘਾਲਿਆ ਦੇ ਪੂਰਬੀ ਜੈਂਤੀਆ ਹਿਲਜ਼ ਜ਼ਿਲ੍ਹੇ ਵਿਚ ਇਕ ਖਾਣ ਵਿਚ ਹੋਏ ਹਾਦਸੇ ਵਿਚ ਛੇ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਇਕ ਸੀਨੀਅਰ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਡਿਪਟੀ ਕਮਿਸ਼ਨਰ ਈ ਖਰਮਾਲਕੀ ਨੇ ਦਸਿਆ ਕਿ ਇਹ ਘਟਨਾ ਵੀਰਵਾਰ ਨੂੰ ਦਿਨੇਸ਼ਲਾਲੂ, ਸਰਕੜੀ ਅਤੇ ਰਾਇੰਬਾਈ ਪਿੰਡਾਂ ਨੇੜੇ ਇਕ ਖਣਨ ਵਾਲੀ ਥਾਂ ‘ਤੇ ਵਾਪਰੀ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ ਛੇ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਜਦੋਂ ਕਾਮੇ ਮਾਈਨ ਵਿਚ ਟੋਏ ਪੁੱਟ ਰਹੇ ਸਨ ਤਾਂ ਮਕੈਨੀਕਲ ਢਾਂਚਾ ਅਚਾਨਕ ਢਹਿ ਗਿਆ ਜਿਸ ਤੋਂ ਬਾਅਦ ਉਹ ਟੋਏ ਵਿਚ ਡਿੱਗ ਪਏ ਅਤੇ ਉਨ੍ਹਾਂ ਦੀ ਮੌਤ ਹੋ ਗਈ। 
ਅਧਿਕਾਰੀ ਨੇ ਦਸਿਆ ਕਿ ਹਾਦਸੇ ਵਿਚ ਮਾਰੇ ਗਏ ਛੇ ਲੋਕਾਂ ਵਿਚੋਂ ਪੰਜ ਦੀ ਪਛਾਣ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬਹੁਤੇ ਗੁਆਂਢੀ ਆਸਾਮ ਦੇ ਵਸਨੀਕ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਕਾਮੇ ਕੋਲੇ ਦੀ ਖੁਦਾਈ ਵਿਚ ਲੱਗੇ ਹੋਏ ਸਨ ਜਾਂ ਪੱਥਰ ਦੀ ਖੁਦਾਈ ਦੇ ਕੰਮ ਵਿਚ ਲੱਗੇ ਹੋਏ ਸਨ। ਪੁਲਿਸ ਨੇ ਮਾਲਕ ਵਿਰੁਧ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਦਸਣਯੋਗ ਹੈ ਕਿ ਦਸੰਬਰ 2018 ਵਿਚ ਰਾਜ ਵਿਚ ਇਸੇ ਤਰ੍ਹਾਂ ਦੇ ਮਾਈਨਿੰਗ ਹਾਦਸੇ ਵਿਚ 15 ਲੋਕਾਂ ਦੀ ਮੌਤ ਹੋ ਗਈ ਸੀ। (ਪੀਟੀਆਈ)