ਜਦੋਂ ਅੰਦੋਲਨ ਦੀ ‘ਪਵਿੱਤਰਤਾ’ ਨਸ਼ਟ ਹੋ ਜਾਂਦੀ ਹੈ ਤਾਂ ਫ਼ੈਸਲਾ ਨਹੀਂ ਹੰੁਦਾ: ਤੋਮਰ

ਏਜੰਸੀ

ਖ਼ਬਰਾਂ, ਪੰਜਾਬ

ਜਦੋਂ ਅੰਦੋਲਨ ਦੀ ‘ਪਵਿੱਤਰਤਾ’ ਨਸ਼ਟ ਹੋ ਜਾਂਦੀ ਹੈ ਤਾਂ ਫ਼ੈਸਲਾ ਨਹੀਂ ਹੰੁਦਾ: ਤੋਮਰ

image

ਕਿਹਾ, ਕੁਝ ਤਾਕਤਾਂ ਨਿਜੀ ਅਤੇ ਰਾਜਨੀਤਕ ਹਿਤਾਂ ਸਦਕਾ ਅੰਦੋਲਨ ਨੂੰ ਜਾਰੀ ਰਖਣਾ ਚਾਹੁੰਦੀਆਂ ਹਨ

ਨਵੀਂ ਦਿੱਲੀ, 22 ਜਨਵਰੀ: ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕੇਂਦਰ ਨੇ ਤਿੰਨੋ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਤੋਂ 12-18 ਮਹੀਨਿਆਂ ਤਕ ਮੁਲਤਵੀ ਕਰਨ ਅਤੇ ਉਦੋਂ ਤਕ ਚਰਚਾ ਰਾਹੀਂ ਹੱਲ ਕੱਢਣ ਲਈ ਕਮੇਟੀ ਬਣਾਏ ਜਾਣ ਸਬੰਧੀ ਕੇਂਦਰ ਦਾ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਰੱਖਿਆ ਗਿਆ ਪ੍ਰਸਤਾਵ ‘‘ਚੰਗਾ” ਅਤੇ ਦੇਸ਼ ਅਤੇ ਕਿਸਾਨਾਂ ਦੇ ਹਿਤ ਵਿਚ ਹੈ।
ਤੋਮਰ ਨੇ ਸਰਕਾਰ ਵਲੋਂ ਕਿਸਾਨ ਸੰਗਠਨਾਂ ਵਲੋਂ ਇਸ ਪ੍ਰਸਤਾਵ ਨੂੰ ਰੱਦ ਕਰਨ ’ਤੇ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਇਸ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਕਿਹਾ ਕਿ ਅੱਜ ਅਸੀਂ ਗੱਲਬਾਤ ਪੂਰੀ ਕਰਦੇ ਹਾਂ ਜੇ ਤੁਸੀਂ ਕਿਸੇ ਫ਼ੈਸਲੇ ’ਤੇ ਪਹੁੰਚ ਜਾਂਦੇ ਹੋ ਤਾਂ ਕਲ ਨੂੰ ਅਪਣੇ ਵਿਚਾਰ ਦੱਸੋ। ਅਸੀਂ ਇਸ ਦਾ ਐਲਾਨ ਕਰਨ ਲਈ ਕਿਤੇ ਵੀ ਇਕੱਠੇ ਹੋ ਸਕਦੇ ਹਾਂ। 
ਤੋਮਰ ਕਿਸਾਨ ਜਥੇਬੰਦੀਆਂ ਨਾਲ 11ਵੇਂ ਗੇੜ ਦੀ ਗੱਲਬਾਤ ਅਸਫ਼ਲ ਹੋਣ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਤੋਮਰ ਨੇ ਕਿਹਾ ਕਿ ਕੁਝ “ਤਾਕਤਾਂ” ਹਨ ਜੋ ਅਪਣੇ ਨਿਜੀ ਅਤੇ ਰਾਜਨੀਤਕ ਹਿਤਾਂ ਸਦਕਾ ਅੰਦੋਲਨ ਨੂੰ ਜਾਰੀ ਰਖਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨੀ ਦਾ ਹਿਤ ਸਰਵਉੱਤਮ ਨਹੀਂ ਹੁੰਦਾ ਅਤੇ ਹੋਰ ਹਿਤ ਸਰਬਉੱਚ ਬਣ ਜਾਂਦੇ ਹਨ ਤਾਂ ਫ਼ੈਸਲਾ ਕਿਸਾਨੀ ਦੇ ਹਿਤ ਵਿਚ ਨਹੀਂ ਹੋ ਸਕਦਾ। (ਪੀਟੀਆਈ)
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਪ੍ਰਤੀ ਸੰਵੇਦਨਸ਼ੀਲ ਪਹੁੰਚ ਅਪਣਾਈ ਹੈ। ਇਸ ਲਈ, ਭਾਰਤ ਸਰਕਾਰ ਦਾ ਯਤਨ ਸਹੀ ਮਾਰਗ ’ਤੇ ਵਿਚਾਰ ਕਰਨ ਦੀ ਸੀ। ਇਸ ਲਈ 11 ਗੇੜ ਦੀਆਂ ਮੀਟਿੰਗਾਂ ਹੋਈਆਂ। ਸਰਕਾਰ ਨੇ ਇਕ ਤੋਂ ਬਾਅਦ ਇਕ ਕਈ ਪ੍ਰਸਤਾਵ ਦਿਤੇ ਸਨ, ਪਰ ਜਦੋਂ ਅੰਦੋਲਨ ਦੀ ਪਵਿੱਤਰਤਾ ਖ਼ਤਮ ਹੋ ਜਾਂਦੀ ਹੈ ਤਾਂ ਫ਼ੈਸਲਾ ਨਹੀਂ ਹੁੰਦਾ।
ਇਹ ਪੁੱਛੇ ਜਾਣ ’ਤੇ ਕਿ ਕੀ ਉਹ ਸੋਚਦੇ ਹਨ ਕਿ ਕਿਸਾਨ ਜਥੇਬੰਦੀਆਂ ਸਰਕਾਰ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲੈਣਗੀਆਂ। ਉਨ੍ਹਾਂ ਨੇ ਕਿਹਾ ਕਿ ਮੈਂ ਕੋਈ ਅੰਦਾਜ਼ਾ ਨਹੀਂ ਲਗਾਉਂਦਾ ਪਰ ਮੈਂ ਆਸ਼ਾਵੰਦ ਹਾਂ। ਮੈਨੂੰ ਉਮੀਦ ਹੈ ਕਿ ਕਿਸਾਨ ਐਸੋਸੀਏਸ਼ਨਾਂ ਸਾਡੇ ਪ੍ਰਸਤਾਵ ’ਤੇ ਸਕਾਰਾਤਮਕ ਤੌਰ  ’ਤੇ ਵਿਚਾਰ ਕਰਨਗੀਆਂ। 
ਤੋਮਰ ਨੇ ਕਿਹਾ ਕਿ ਜਿਹੜੇ ਲੋਕ ਕਿਸਾਨੀ ਹਿਤ ਵਿਚ ਸੋਚਦੇ ਹਨ ਉਹ ਸਰਕਾਰ ਦੇ ਪ੍ਰਸਤਾਵ ‘ਤੇ ਜ਼ਰੂਰ ਵਿਚਾਰ ਕਰਨਗੇ। (ਪੀਟੀਆਈ)