ਕੋਵਿਡ-19 ਟੀਕੇ ਲਈ ਵਿਸ਼ਵ ਦੀ ਸੱਭ ਤੋਂ ਵੱਡੀ ਲੋੜ, ਭਾਰਤ ਪੂਰੀ ਤਰ੍ਹਾਂ ਆਤਮ ਨਿਰਭਰ: ਮੋਦੀ

ਏਜੰਸੀ

ਖ਼ਬਰਾਂ, ਪੰਜਾਬ

ਕੋਵਿਡ-19 ਟੀਕੇ ਲਈ ਵਿਸ਼ਵ ਦੀ ਸੱਭ ਤੋਂ ਵੱਡੀ ਲੋੜ, ਭਾਰਤ ਪੂਰੀ ਤਰ੍ਹਾਂ ਆਤਮ ਨਿਰਭਰ: ਮੋਦੀ

image

ਵਾਰਾਨਸੀ ’ਚ ਕੋਵਿਡ ਟੀਕਾਕਰਨ ਮੁਹਿੰਮ ਦੇ ਲਾਭਪਾਤਰੀਆਂ ਅਤੇ ਟੀਕਾ ਲਗਵਾਉਣ ਵਾਲੇ ਲੋਕਾਂ ਨੂੰ ਸੰਬੋਧਨ ਕੀਤਾ

ਨਵੀਂ ਦਿੱਲੀ, 22 ਜਨਵਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਉ ਕਾਨਫ਼ਰਸਿੰਗ ਰਾਹੀਂ ਵਾਰਾਨਸੀ ’ਚ ਕੋਵਿਡ ਟੀਕਾਕਰਨ ਮੁਹਿੰਮ ਦੇ ਲਾਭਪਾਤਰੀਆਂ ਅਤੇ ਟੀਕਾ ਲਗਵਾਉਣ ਵਾਲੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਦਾ ਸੱਭ ਤੋਂ ਵੱਡਾ ਵੈਕਸੀਨੇਸ਼ਨ ਪ੍ਰੋਗਰਾਮ ਸਾਡੇ ਦੇਸ਼ ’ਚ ਚੱਲ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਦੋ ਗੇੜਾਂ ’ਚ 30 ਕਰੋੜ ਦੇਸ਼ ਵਾਸੀਆਂ ਟੀਕਾ ਲਗਾਇਆ ਜਾ ਰਿਹਾ ਹੈ। ਅੱਜ ਦੁਨੀਆਂ ਦੀ ਇਸ (ਵੈਕਸੀਨ) ਦੀ ਸਭ ਤੋਂ ਵੱਡੀ ਲੋੜ ਨੂੰ ਲੈ ਕੇ ਭਾਰਤ ਪੂਰੀ ਤਰ੍ਹਾਂ ਆਤਮ ਨਿਰਭਰ ਹੈ, ਇੰਨਾ ਹੀ ਨਹੀਂ ਭਾਰਤ ਕਈ ਦੇਸ਼ਾਂ ਦੀ ਮਦਦ ਵੀ ਕਰ ਰਿਹਾ ਹੈ। 
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਾਰਾਨਸੀ ’ਚ ਪਹਿਲੇ ਗੇੜ ਤਹਿਤ ਲਗਭਗ 20,000 ਤੋਂ ਵਧੇਰੇ ਸਿਹਤ ਕਰਮਚਾਰੀਆਂ ਨੂੰ ਵੈਕਸੀਨ ਲਗਾਈ ਜਾਵੇਗੀ ਅਤੇ ਇਸ ਲਈ 15 ਟੀਕਾਕਰਨ ਕੇਂਦਰ ਬਣਾਏ ਹਨ। (ਏਜੰਸੀ) 


ਉਨ੍ਹਾਂ ਕਿਹਾ ਕਿ ਟੀਕੇ ਦੇਸ਼ ਦੇ ਕੋਨੋ-ਕੋਨੇ ’ਚ ਤੇਜ਼ੀ ਨਾਲ ਪਹੁੰਚ ਰਹੇ ਹਨ। ਗੱਲਬਾਤ ਦੌਰਾਨ ਸਿਹਤ ਕਰਮੀਆਂ ਨੇ ਟੀਕੇ ਨੂੰ ਲੈ ਕੇ ਅਪਣੇ ਅਨੁਭਵ ਸਾਂਝੇ ਕੀਤੇ ਅਤੇ ਦਸਿਆ ਕਿ ਉਨ੍ਹਾਂ ਨੂੰ ਇਸ ਤੋਂ ਨਾ ਤਾਂ ਕੋਈ ਪਰੇਸ਼ਾਨੀ ਹੋਈ, ਨਾ ਹੀ ਉਸ ਦਾ ਕੋਈ ਗ਼ਲਤ ਪ੍ਰਭਾਵ ਪਿਆ। 
ਸਿਹਤ ਕਰਮੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧ-ਚੜ੍ਹ ਕੇ ਟੀਕਾਕਰਨ ਮੁਹਿੰਮ ’ਚ ਹਿੱਸਾ ਲੈਣ ਅਤੇ ਸਮਾਜ ਨੂੰ ਸੁਰੱਖਿਅਤ ਬਣਾਉਣ। ਪ੍ਰਧਾਨ ਮੰਤਰੀ ਨੇ 16 ਜਨਵਰੀ ਨੂੰ ਦੇਸ਼ਵਿਆਪੀ ਟੀਕਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਟੀਕਕਰਨ ਦੇ ਪਹਿਲੇ ਗੇੜ ’ਚ ਤਿੰਨ ਕਰੋੜ ਸਿਹਤ ਕਰਮੀਆਂ ਅਤੇ ਮੋਹਰੀ ਮੋਰਚੇ ’ਤੇ ਤਾਇਨਾਤ ਕਰਮੀਆਂ ਨੂੰ ਟੀਕਾ ਲਗਾਇਆ ਜਾਣਾ ਹੈ।
ਮੋਦੀ ਨੇ ਗੱਲਬਾਤ ਤੋਂ ਪਹਿਲਾਂ ਅਪਣੇ ਸੰਬੋਧਨ ’ਚ ਕਿਹਾ ਕਿ ਅੱਜ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ’ਚ ਚੱਲ ਰਹੀ ਹੈ ਅਤੇ ਇਸ ਦੇ ਪਹਿਲੇ 2 ਗੇੜਾਂ ’ਚ 30 ਕਰੋੜ ਦੇਸ਼ਵਾਸੀਆਂ ਨੂੰ ਟੀਕਾ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ’ਚ ਅਜਿਹੀ ਇੱਛਾ ਸ਼ਕਤੀ ਹੈ ਕਿ ਦੇਸ਼ ਖ਼ੁਦ ਅਪਣੀ ਵੈਕਸੀਨ ਬਣਾ ਰਿਹਾ ਹੈ। ਅੱਜ ਦੇਸ਼ ਦੀ ਤਿਆਰੀ ਅਜਿਹੀ ਹੈ ਕਿ ਦੇਸ਼ ਦੇ ਕੋਨੇ-ਕੋਨੇ ਤਕ ਵੈਕਸੀਨ ਤੇਜ਼ੀ ਨਾਲ ਪਹੁੰਚ ਰਹੀ ਹੈ ਅਤੇ ਅੱਜ ਦੁਨੀਆਂ ਦੀ ਇਸ ਸਭ ਤੋਂ ਵੱਡੀ ਲੋੜ ਨੂੰ ਲੈ ਕੇ ਭਾਰਤ ਪੂਰੀ ਤਰ੍ਹਾਂ ਨਾਲ ਆਤਮ-ਨਿਰਭਰ ਹੈ। ਕਈ ਦੇਸ਼ਾਂ ਦੀ ਮਦਦ ਵੀ ਕਰ ਰਿਹਾ ਹੈ।  (ਏਜੰਸੀ)

--------------------------