ਮੋਦੀ ਸਰਕਾਰ ਨੇ ਦੇਸ਼ ਦੇ 4 ਕਰੋੜ ਲੋਕਾਂ ਨੂੰ ਗਰੀਬੀ ਦੀ ਦਲਦਲ ‘ਚ ਧੱਕਿਆ - ਰਾਹੁਲ ਗਾਂਧੀ 

ਏਜੰਸੀ

ਖ਼ਬਰਾਂ, ਪੰਜਾਬ

ਚਾਰ ਵਿਚੋਂ ਹਰ ਵਿਅਕਤੀ ਵਧੀਆ ਜੀਵਨ ਦਾ ਹੱਕਦਾਰ ਸੀ, ਕਿਉਂਕਿ ਇਨ੍ਹਾਂ ਵਿਚ ਹਰੇਕ ਵਿਅਕਤੀ ਭਾਰਤੀ ਹੈ।

Rahul Gandhi

 

ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਟਵੀਟ ਕਰ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਮੋਦੀ ਸਰਕਾਰ ਦਾ ਵਿਕਾਸ ਸਿਰਫ਼ ਕੁਝ ਪੂੰਜੀਪਤੀਆਂ ਲਈ ਹੈ। ਦੇਸ਼ ਦੀ ਜਨਤਾ ਵੱਲ ਉਨ੍ਹਾਂ ਦਾ ਕੋਈ ਧਿਆਨ ਨਹੀਂ ਹੈ। ਜਿਸ ਕਾਰਨ 4 ਕਰੋੜ ਤੋਂ ਵੱਧ ਲੋਕ ਫ਼ਿਰ ਗਰੀਬੀ ਦੇ ਦਲਦਲ ਵਿਚ ਪਹੁੰਚ ਗਏ ਹਨ।

ਰਾਹੁਲ ਨੇ ਮੋਦੀ ਸਰਕਾਰ ਦੇ ਵਿਕਾਸ ‘ਤੇ ਤੰਜ ਕੱਸਦੇ ਹੋਏ ਇੱਕ ਟਵੀਟ ਕੀਤਾ ਹੈ। ਇਸ ਟਵੀਟ ਵਿੱਚ ਉਨ੍ਹਾਂ ਲਿਖਿਆ,”ਵਿਕਾਸ ਓਵਰਫਲੋਅ ਸਿਰਫ਼ ਹਮਾਰੇ 2 ਲਈ। ਜਦੋਂ ਕਿ ਸਾਡੇ 4 ਕਰੋੜ ਭਰਾ-ਭੈਣ ਗਰੀਬੀ ਵਿਚ ਧੱਕੇ ਜਾ ਰਹੇ ਹਨ। 4 ਕਰੋੜ ਦਾ ਇਹ ਅੰਕੜਾ ਭਰਿਆ ਨਹੀਂ ਹੈ ਸਗੋਂ ਇਹ ਇੱਕ ਅਸਲੀਅਤ ਹੈ। ਇਨ੍ਹਾਂ ਚਾਰ ਵਿਚੋਂ ਹਰ ਵਿਅਕਤੀ ਵਧੀਆ ਜੀਵਨ ਦਾ ਹੱਕਦਾਰ ਸੀ, ਕਿਉਂਕਿ ਇਨ੍ਹਾਂ ਵਿਚ ਹਰੇਕ ਵਿਅਕਤੀ ਭਾਰਤੀ ਹੈ।

ਦੱਸ ਦਈਏ ਕਿ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇਤਾ ਨੇ ਇੱਕ ਗ੍ਰਾਫ ਵੀ ਸਾਂਝਾ ਕੀਤਾ ਹੈ। ਜਿਸ ਵਿਚ ਦਿਖਾਇਆ ਗਿਆ ਹੈ ਕਿ ਦੋ ਪੂੰਜੀਪਤੀਆਂ ਦੀ ਸੰਪਤੀ 2021 ਦੇ ਦੌਰਾਨ ਅਰਬਾਂ ਡਾਲਰ ਵਧੀ ਹੈ। ਇਸ ਦੌਰਾਨ 2022 ਤੋਂ ਮਹਾਂਮਾਰੀ ਦੌਰਾਨ ਭਾਰਤ ਵਿਚ 4 ਕਰੋੜ ਤੋਂ ਵੱਧ ਲੋਕ ਗਰੀਬੀ ਰੇਖਾ ਤੋਂ ਹੇਠਾਂ ਚਲੇ ਗਏ ਹਨ।