ਭਾਰੀ ਮਾਤਰਾ ਵਿਚ ਭੁੱਕੀ ਤੇ ਅਫ਼ੀਮ ਸਮੇਤ ਇਕ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਭਾਰੀ ਮਾਤਰਾ ਵਿਚ ਭੁੱਕੀ ਤੇ ਅਫ਼ੀਮ ਸਮੇਤ ਇਕ ਕਾਬੂ

image


ਸੰਗਰੂਰ/ਦਿੜ੍ਹਬਾ ਮੰਡੀ, 22 ਜਨਵਰੀ (ਭੁੱਲਰ) : ਐਸਐਸਪੀ ਸੰਗਰੂਰ ਸਵੱਪਨ ਸ਼ਰਮਾ ਵਲੋਂ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਨੂੰ  ਉਸ ਵੇਲੇ ਬਲ ਮਿਲਿਆ, ਜਦੋਂ ਪੁਲਿਸ ਨੇ 4 ਕੁਇੰਟਲ ਭੁੱਕੀ ਸਮੇਤ ਦੋ ਵਿਅਕਤੀਆਂ ਨੂੰ  ਗਿ੍ਫ਼ਤਾਰ ਕੀਤਾ | ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਦੇ ਡੀਐਸਪੀ ਪਿ੍ਥਵੀ ਸਿੰਘ ਚਾਹਲ ਦੀ ਅਗਵਾਈ ਵਿਚ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਵਲੋਂ ਨਾਕੇਬੰਦੀ ਦੌਰਾਨ ਚਾਰ ਕੁਇੰਟਲ ਭੁੱਕੀ ਚੂਰਾ ਪੋਸਤ ਅਤੇ ਇਕ ਕਿੱਲੋ ਅਫ਼ੀਮ ਸਮੇਤ ਦੋ ਵਿਅਕਤੀਆਂ ਨੂੰ  ਗਿ੍ਫ਼ਤਾਰ ਕੀਤਾ ਹੈ |  ਇਸ ਮੌਕੇ ਡੀਐਸਪੀ ਦਿੜ੍ਹਬਾ ਨੇ ਦਸਿਆ ਕਿ ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ ਨਾਕੇਬੰਦੀ ਦੌਰਾਨ ਪਿਆਜ਼ਾਂ ਨਾਲ ਭਰੇ ਟਰੱਕ ਦੀ ਚੈਕਿੰਗ ਕੀਤੀ ਉਸ ਵਿਚੋਂ 25-25 ਕਿਲੋ ਦੀਆਂ 16 ਬੋਰੀਆਂ ਭੁੱਕੀ ਚੂਰਾ ਪੋਸਤ ਅਤੇ ਇਕ ਕਿੱਲੋ ਅਫ਼ੀਮ ਬਰਾਮਦ ਕੀਤੀ | ਇਹ ਟਰੱਕ ਮੱਧ ਪ੍ਰਦੇਸ਼ ਤੋਂ ਪੰਜਾਬ ਵਲ ਆ ਰਿਹਾ ਸੀ, ਜਿਸ ਨੂੰ  ਦੋ ਵਿਅਕਤੀਆਂ ਜਸਵੰਤ ਸਿੰਘ ਉਰਫ਼ ਬੰਤ ਵਾਸੀ ਨੰਗਲਾ ਜ਼ਿਲ੍ਹਾ ਹੁਸ਼ਿਆਰਪੁਰ, ਗੁਰਪ੍ਰਰੀਤ ਸਿੰਘ ਉਰਫ਼ ਲੱਖਾ ਵਾਸੀ ਗੋਲੀਆਂ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ  ਟਰੱਕ ਸਮੇਤ ਹਿਰਾਸਤ ਵਿਚ ਲੈ ਲਿਆ ਹੈ | ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ, ਅਹਿਮ ਖੁਲਾਸੇ ਹੋਣ ਦੀ ਉਮੀਦ ਹੈ | ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ, ਏਐਸਆਈ ਗੁਰਦੇਵ ਸਿੰਘ, ਅਜੀਤਪਾਲ ਸਿੰਘ, ਰੀਡਰ ਮਹੀਪਾਲ ਸਿੰਘ, ਅਮਰੀਕ ਸਿੰਘ, ਮੁੱਖ ਮੁਨਸ਼ੀ ਗੁਰਦੀਪ ਸਿੰਘ ਆਦਿ ਹਾਜ਼ਰ ਸਨ |