ਰੋਜ਼ੀ ਰੋਟੀ ਦੀ ਖ਼ਾਤਰ ਵਿਦੇਸ਼ ਗਏ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਚਾਰ ਪੰਜ ਸਾਲ ਤੋਂ ਸਾਊਦੀ ਅਰਬ ਵਿੱਚ ਡਰਾਈਵਰ ਸੀ ਮ੍ਰਿਤਕ ਮਲਕੀਤ ਸਿੰਘ

Accident

ਗੁਰਦਾਸਪੁਰ  (ਨਿਤਿਨ ਲੁਥਰਾ) : ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਾਗੋਵਾਣੀ ਤੋਂ ਦੁੱਖ ਦੀ ਖ਼ਬਰ ਸਾਹਮਣੇ ਆਈ ਹੈ।ਸਾਊਦੀ ਅਰਬ ਦੇ ਵਿਚ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਮਲਕੀਤ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ ਅਤੇ ਇਸ ਖ਼ਬਰ ਦਾ ਪਤਾ ਲਗਦੇ ਹੀ ਸਾਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।  

ਜਾਣਕਾਰੀ ਅਨੁਸਾਰ ਮ੍ਰਿਤਕ ਮਲਕੀਤ ਸਿੰਘ ਪਿਛਲੇ ਚਾਰ ਪੰਜ ਸਾਲ ਤੋਂ ਸਾਊਦੀ ਅਰਬ ਵਿੱਚ ਡਰਾਈਵਰ ਸੀ ਜੋ ਕਿ ਛੁੱਟੀ ਕੱਟ ਕੇ ਤਿੰਨ-ਚਾਰ ਮਹੀਨੇ ਪਹਿਲਾਂ ਸਊਦੀ ਅਰਬ ਗਿਆ ਸੀ।

ਦੱਸ ਦੇਈਏ ਕਿ ਮਲਕੀਤ ਸਿੰਘ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ 10  ਜਨਵਰੀ ਨੂੰ ਮ੍ਰਿਤਕ ਦੇ ਘਰ ਬੇਟੇ ਨੇ ਜਨਮ ਲਿਆ ਸੀ।  ਪਰ ਅਫ਼ਸੋਸ ਦੀ ਗੱਲ ਰਹੀ ਕਿ ਉਹ ਆਪਣੇ ਬੱਚੇ ਨੂੰ ਮਿਲ ਵੀ ਨਾ ਸਕਿਆ।  ਉਨ੍ਹਾਂ ਦੇ ਭਰਾ ਬਲਕਾਰ ਸਿੰਘ ਨੇ ਦੱਸਿਆ ਕੀ ਸਾਡੀ ਕੱਲ ਗੱਲ ਹੋਈ ਸੀ ਤਾਂ ਉਹ ਠੀਕ ਠਾਕ ਸਨ ਪਰ ਬਾਅਦ ਵਿੱਚ ਪਤਾ ਲੱਗਾ ਕਿ ਐਕਸੀਡੈਂਟ ਦੌਰਾਨ ਉਸ ਦੀ ਮੌਤ ਹੋ ਗਈ ਹੈ।