ਭਗਵੰਤ ਮਾਨ ਨੇ ਮੁੱਖ ਮੰਤਰੀ ਚੰਨੀ ਨੂੰ ਧੂਰੀ ਤੋਂ ਚੋਣ ਲੜਨ ਦੀ ਦਿਤੀ ਚੁਣੌਤੀ

ਏਜੰਸੀ

ਖ਼ਬਰਾਂ, ਪੰਜਾਬ

ਭਗਵੰਤ ਮਾਨ ਨੇ ਮੁੱਖ ਮੰਤਰੀ ਚੰਨੀ ਨੂੰ ਧੂਰੀ ਤੋਂ ਚੋਣ ਲੜਨ ਦੀ ਦਿਤੀ ਚੁਣੌਤੀ

image

ਮੁੱਖ ਮੰਤਰੀ ਚੰਨੀ ਨੇ ਅਰਵਿੰਦ ਕੇਜਰੀਵਾਲ ਨੂੰ  ਚਮਕੌਰ ਸਾਹਿਬ ਤੋਂ ਚੋਣ ਲੜਨ ਦੀ ਦਿਤੀ ਸੀ ਚੁਣੌਤੀ

ਚੰਡੀਗੜ੍ਹ, 22 ਜਨਵਰੀ (ਪ.ਪ.) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ  ਸ੍ਰੀ ਚਮਕੌਰ ਸਾਹਿਬ ਤੋਂ ਚੋਣ ਲੜਨ ਦੀ ਚੁਣੌਤੀ 'ਤੇ ਪਲਟ ਵਾਰ ਕੀਤਾ ਅਤੇ ਚੰਨੀ ਨੂੰ  ਵਿਧਾਨ ਸਭਾ ਹਲਕਾ ਧੂਰੀ ਤੋਂ ਅਪਣੇ ਵਿਰੁਧ ਚੋਣ ਲੜਨ ਦੀ ਚੁਣੌਤੀ ਦਿਤੀ ਹੈ |
ਸਨਿਚਰਵਾਰ ਨੂੰ  ਸ੍ਰੀ ਅੰਮਿ੍ਤਸਰ ਵਿਚ ਮੀਡੀਆ ਨੂੰ  ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸ਼ਾਇਦ ਮੁੱਖ ਮੰਤਰੀ ਚੰਨੀ ਨੂੰ  ਨਹੀਂ ਪਤਾ ਕਿ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਰਾਖਵਾਂ ਹੈ | ਨਾ ਉਹ (ਮਾਨ) ਅਤੇ ਨਾ ਹੀ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਇਥੋਂ ਚੋਣ ਲੜ ਸਕਦੇ ਹਨ | ਜੇ ਮੁੱਖ ਮੰਤਰੀ ਚੰਨੀ ਨੂੰ  ਖ਼ੁਦ ਅਤੇ ਪੰਜਾਬ ਦੇ ਲੋਕਾਂ 'ਤੇ ਭਰੋਸਾ ਹੈ ਤਾਂ ਉਹ (ਚੰਨੀ) ਧੂਰੀ ਆਉਣ ਅਤੇ ਉਨ੍ਹਾਂ (ਮਾਨ) ਵਿਰੁਧ ਚੋਣ ਲੜਨ | ਉਹ ਚੰਨੀ ਦਾ ਸਵਾਗਤ ਕਰਨਗੇ | ਧੂਰੀ ਦੇ ਲੋਕ ਉਚਿਤ ਫ਼ੈਸਲਾ ਕਰਨਗੇ |