ਰੁਜ਼ਗਾਰ ਲਈ ਦੁਬਈ ਗਏ ਪੰਜਾਬ ਦੇ ਨੌਜਵਾਨ ਦੀ ਮੌਤ
ਬਰਨਾਲਾ ਦੇ ਮਹਿਲ ਕਲਾਂ ਦਾ ਰਹਿਣ ਵਾਲਾ ਸੀ ਮ੍ਰਿਤਕ ਵਿਧੀ ਸਿੰਘ
Death
ਮਹਿਲ ਕਲਾਂ (ਗੁਰਮੁੱਖ ਸਿੰਘ ਹਮੀਦੀ) : ਆਬੂਧਾਬੀ (ਦੁਬਈ) ਵਿਖੇ ਰੁਜ਼ਗਾਰ ਲਈ ਗਏ ਮਹਿਲ ਕਲਾਂ ਦੇ ਮਜ਼ਦੂਰ ਪਰਵਾਰ ਨਾਲ ਸਬੰਧਤ ਨੌਜਵਾਨ ਵਿਧੀ ਸਿੰਘ (36) ਦੀ ਬੀਤੇ ਕਲ ਮੌਤ ਹੋ ਜਾਣ ਦੀ ਸੂਚਨਾ ਮਿਲਣ ਉਪਰੰਤ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ |
ਘਟਨਾ ਬਾਰੇ ਪਤਾ ਲੱਗਣ ਤੇ ਪੀੜਤ ਪਰਵਾਰ ਨਾਲ ਮੁਲਾਕਾਤ ਕਰਨ ਪੁੱਜੇ ਸਮਾਜਿਕ ਸੰਸਥਾ 'ਹੋਪ ਫ਼ਾਰ ਮਹਿਲ ਕਲਾਂ' ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਨੌਜਵਾਨ ਵਿਧੀ ਸਿੰਘ ਦੀ ਮਿ੍ਤਕ ਦੇਹ ਭਾਰਤ ਲੈ ਕੇ ਆਉਣ ਲਈ ਲੋੜੀਂਦੀ ਜਾਣਕਾਰੀ ਤੇ ਕਾਗ਼ਜ਼ਾਤ ਪਰਵਾਰ ਤੋਂ ਪ੍ਰਾਪਤ ਕੀਤੇ |