ਪਿੱਠ ’ਤੇ ਭਗਵਾਨ ਸ਼ਿਵ ਦੀ ਫੋਟੋ ਦਾ ਟੈਟੂ ਬਣਾਉਣ ਵਾਲੇ ਆਰਟਿਸਟ ਖ਼ਿਲਾਫ਼ ਸ਼ਿਕਾਇਤ ਦਰਜ 

ਏਜੰਸੀ

ਖ਼ਬਰਾਂ, ਪੰਜਾਬ

ਟੈਟੂ ਆਰਟਿਸਟ ਨੇ ਇਕ ਔਰਤ ਦੀ ਪਿੱਠ ’ਤੇ ਭਗਵਾਨ ਸ਼ਿਵ ਦਾ ਟੈਟੂ ਬਣਾਇਆ

File Photo

 

ਚੰਡੀਗੜ੍ਹ - ਸ਼ਿਵ ਸੈਨਾ ਹਿੰਦ ਨੇ ਮਾਡਲ ਟਾਊਨ ਦੇ ਇਕ ਟੈਟੂ ਆਰਟਿਸਟ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਿਕਾਇਤ ਇਸ ਕਰ ਕੇ ਦਰਜ ਕੀਤੀ ਗਈ ਹੈ ਕਿਉਂਕਿ ਟੈਟੂ ਆਰਟਿਸਟ ਨੇ ਇਕ ਔਰਤ ਦੀ ਪਿੱਠ ’ਤੇ ਭਗਵਾਨ ਸ਼ਿਵ ਦਾ ਟੈਟੂ ਬਣਾਇਆ, ਜਿਸ ਨਾਲ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਇਸ਼ਾਂਤ ਸ਼ਰਮਾ ਨੇ ਮੰਗ ਕੀਤੀ ਹੈ ਕਿ ਟੈਟੂ ਬਣਾਉਣ ਅਤੇ ਬਣਵਾਉਣ ਵਾਲਿਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਮਾਡਲ ਟਾਊਨ ਦੇ ਟੈਟੂ ਆਰਟਿਸਟ ਨੇ ਅਜਿਹਾ ਟੈਟੂ ਬਣਾ ਕੇ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜੋ ਬਰਦਾਸ਼ਤਯੋਗ ਨਹੀਂ ਹੈ। ਜੇਕਰ ਉਸ ਵਿਰੁੱਧ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਕਰਨ ਦੀ ਰਣਨੀਤੀ ਅਪਣਾਈ ਜਾਵੇਗੀ। ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਰੂਬਲ ਸੰਧੂ ਨੇ ਕਿਹਾ ਕਿ ਜੇਕਰ ਇਸ ਟੈਟੂ ਆਰਟਿਸਟ ਦੀ ਦੁਕਾਨ ਬੰਦ ਨਾ ਕਰਵਾਈ ਗਈ ਤਾਂ ਉਹ ਰੋਸ-ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਹਿੰਦੂ ਸਿੱਖ ਸਮਾਜ ਦੇ ਲੋਕਾਂ ਦੀ ਧਾਰਮਿਕ ਆਸਥਾ ਹਮੇਸ਼ਾ ਬਰਕਰਾਰ ਰਹੇਗੀ ਅਤੇ ਜੇਕਰ ਪੁਲਸ ਨੇ ਲੋੜੀਂਦੀ ਕਾਰਵਾਈ ਨਾ ਕੀਤੀ ਤਾਂ ਸ਼ਿਵ ਸੈਨਾ ਪੰਜਾਬ ਵੱਲੋਂ ਕੌਮੀ ਪੱਧਰ ’ਤੇ ਕਾਰਵਾਈ ਕੀਤੀ ਜਾਵੇਗੀ।