ਭਾਰਤ ਦੇ ਸਾਬਕਾ ਧਾਕੜ ਫ਼ੁੱਟਬਾਲਰ ਸੁਭਾਸ਼ ਭੌਮਿਕ ਦਾ ਦਿਹਾਂਤ
ਭਾਰਤ ਦੇ ਸਾਬਕਾ ਧਾਕੜ ਫ਼ੁੱਟਬਾਲਰ ਸੁਭਾਸ਼ ਭੌਮਿਕ ਦਾ ਦਿਹਾਂਤ
ਕੋਲਕਾਤਾ, 22 ਜਨਵਰੀ : ਭਾਰਤ ਦੇ ਸਾਬਕਾ ਧਾਕੜ ਫ਼ੁੱਟਬਾਲਰ ਤੇ ਮਸ਼ਹੂਰ ਕੋਚ ਸੁਭਾਸ਼ ਭੌਮਿਕ ਦਾ ਲੰਮੀ ਬੀਮਾਰੀ ਦੇ ਬਾਅਦ ਸਨਿਚਰਵਾਰ ਨੂੰ ਸ਼ਹਿਰ ਦੇ ਇਕ ਹਸਪਤਾਲ ’ਚ ਦਿਹਾਂਤ ਹੋ ਗਿਆ। ਉਹ 72 ਸਾਲਾਂ ਦੇ ਸਨ। ਸਾਬਕਾ ਭਾਰਤੀ ਮਿਡਫ਼ੀਲਡਰ ਭੌਮਿਕ 1970 ’ਚ ਏਸ਼ੀਆਈ ਖੇਡਾਂ ’ਚ ਕਾਂਸੀ ਤਮਗ਼ਾ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ। ਉਨ੍ਹਾਂ ਦੇ ਪਰਵਾਰਕ ਸੂਤਰਾਂ ਨੇ ਦਸਿਆ ਕਿ ਉਹ ਉਹ ਲੰਮੇ ਸਮੇਂ ਤੋਂ ਗੁਰਦੇ ਦੀ ਬੀਮਾਰੀ ਤੇ ਸ਼ੂਗਰ ਨਾਲ ਪੀੜਤ ਸਨ ਤੇ ਉਨ੍ਹਾਂ ਸਵੇਰੇ 30 ਮਿੰਟ ’ਤੇ ਆਖ਼ਰੀ ਸਾਹ ਲਿਆ।
ਭੌਮਿਕ ਨੇ ਸੰਨਿਆਸ ਲੈਣ ਦੇ ਬਾਅਦ ਕੋਚਿੰਗ ’ਚ ਅਪਣਾ ਕਰੀਅਰ ਅੱਗੇ ਵਧਾਇਆ। ਉਹ ਪਹਿਲਾਂ ਮੋਹਨ ਬਾਗਾਨ ਨਾਲ ਕੋਚ ਦੇ ਤੌਰ ’ਤੇ ਜੁੜੇ ਤੇ ਫਿਰ ਈਸਟ ਬੰਗਾਲ ਦੇ ਸੱਭ ਤੋਂ ਸਫ਼ਲ ਕੋਚ ਬਣੇ। ਉਨ੍ਹਾ ਦੇ ਕੋਚ ਰਹਿੰਦੇ ਹੋਏ ਈਸਟ ਬੰਗਾਲ ਨੇ 2003 ’ਚ ਆਸੀਆਨ ਕੱਪ ਦਾ ਖ਼ਿਤਾਬ ਜਿਤਿਆ ਸੀ। ਭੌਮਿਕ ਦੇ ਮਾਰਗਦਰਸ਼ਨ ’ਚ ਈਸਟ ਬੰਗਾਲ ਨੇ ਰਾਸ਼ਟਰੀ ਖ਼ਿਤਾਬ ਵੀ ਜਿੱਤੇ।
ਭੌਮਿਕ ਨੇ 19 ਸਾਲ ਦੀ ਉਮਰ ’ਚ ਰਾਜਸਥਾਨ ਕਲੱਬ ਤੋਂ ਅਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਰਾਈਟ ਵਿੰਗਰ ਨੇ ’ਡ੍ਰਿਬਲਿੰਗ’ ਦੇ ਅਪਣੇ ਕੌਸ਼ਲ ਕਾਰਨ ਇਕ ਦਹਾਕੇ ਤਕ ਰਾਸ਼ਟਰੀ ਫ਼ੁੱਟਾਬਲ ’ਚ ਅਪਣਾ ਦਬਦਬਾ ਬਣਾਈ ਰਖਿਆ।
ਭਾਰਤ ਵਲੋਂ ਖੇਡਦੇ ਹੋਏ ਵੀ ਉਨ੍ਹਾਂ ਕੁੱਝ ਵਿਸ਼ੇਸ਼ ਉਪਲੱਬਧੀਆਂ ਹਾਸਲ ਕੀਤੀਆ। ਉਹ ਏਸ਼ੀਆਈ ਖੇਡ 1970 ’ਚ ਕਾਂਸੀ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ। ਉਨ੍ਹਾਂ ਏਸ਼ੀਆਈ ਖੇਡ 1974 ’ਚ ਵੀ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ 1971 ’ਚ ਮਰਡੇਕਾ ਕੱਪ ’ਚ ਫਿਲੀਪੀਨਸ ਵਿਰੁਧ ਹੈਟ੍ਰਿਕ ਬਣਾਈ ਸੀ। ਉਨ੍ਹਾਂ ਦਾ ਕਰੀਅਰ ਵਿਵਾਦਾਂ ਨਾਲ ਵੀ ਘਿਰਿਆ ਰਿਹਾ ਕਿਉਂਕਿ 2005 ’ਚ ਰਿਸ਼ਵਤ ਦੇ ਮਾਮਲੇ ’ਚ ਦੋਸ਼ੀ ਪਾਏ ਜਾਣ ਦੇ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਤਾ ਗਿਆ ਸੀ। (ਏਜੰਸੀ)