ਟਰੂਡੋ ਨੇ ਕਿਹਾ, ‘ਦਿਲ ਹਿਲਾ ਦੇਣ

ਏਜੰਸੀ

ਖ਼ਬਰਾਂ, ਪੰਜਾਬ

ਟਰੂਡੋ ਨੇ ਕਿਹਾ, ‘ਦਿਲ ਹਿਲਾ ਦੇਣ

image

ਟਰਾਂਟੋ, 22 ਜਨਵਰੀ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਨੁੱਖੀ ਤਸਕਰੀ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਅਮਰੀਕਾ ਨਾਲ ਬਹੁਤ ਹੀ ਨੇੜਿਉਂ ਕੰਮ ਕਰ ਰਹੀ ਹੈ। ਉਨ੍ਹਾਂ ਦਾ ਇਹ ਬਿਆਨ ਅਮਰੀਕਾ ਨਾਲ ਲਗਦੀ ਕੈਨੇਡੀਅਨ ਸਰਹੱਦ ’ਤੇ ਕੜਾਕੇ ਦੀ ਠੰਢ ਕਾਰਨ 1 ਬੱਚੇ ਸਮੇਤ 4 ਭਾਰਤੀਆਂ ਦੀ ਮੌਤ ਤੋਂ ਇਕ ਦਿਨ ਬਾਅਦ ਆਇਆ ਹੈ। ਮਰਨ ਵਾਲੇ ਸਾਰੇ ਇਕ ਹੀ ਪਰਵਾਰ ਦੇ ਸਨ।
ਇਸ ਘਟਨਾ ਨੂੰ ‘ਦਿਲ ਦਹਿਲਾਉਣ ਵਾਲੀ’ ਤ੍ਰਾਸਦੀ ਕਰਾਰ ਦਿੰਦੇ ਹੋਏ, ਟਰੂਡੋ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਅਮਰੀਕੀ ਸਰਹੱਦ ਪਾਰੋਂ ਲੋਕਾਂ ਦੀ ਤਸਕਰੀ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਟਰੂਡੋ ਨੇ ਇਕ ਨਿਊਜ਼ ਕਾਨਫ਼ਰੰਸ ਵਿਚ ਕਿਹਾ, ‘ਇਹ ਪੂਰੀ ਤਰ੍ਹਾਂ ਨਾਲ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ। ਕਿਸੇ ਪਰਵਾਰ ਨੂੰ ਇਸ ਤਰ੍ਹਾਂ ਮਰਦੇ ਦੇਖਣਾ ਬੇਹੱਦ ਤ੍ਰਾਸਦੀ ਹੈ।’ ਉਨ੍ਹਾਂ ਕਿਹਾ, ‘ਇਹੀ ਕਾਰਨ ਹੈ ਕਿ ਅਸੀਂ ਲੋਕਾਂ ਨੂੰ ਅਨਿਯਮਿਤ ਜਾਂ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਅਜਿਹਾ ਕਰਨ ਵਿਚ ਵੱਡੇ ਖ਼ਤਰੇ ਹਨ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਤਸਕਰੀ ਨੂੰ ਰੋਕਣ ਅਤੇ ਲੋਕਾਂ ਨੂੰ ‘ਅਸਵੀਕਾਰਨਯੋਗ ਜੋਖ਼ਮ ਲੈਣ’ ਤੋਂ ਰੋਕਣ ਲਈ ਅਮਰੀਕਾ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਕੈਨੇਡੀਅਨ ਅਧਿਕਾਰੀਆਂ ਅਨੁਸਾਰ ਇਹ ਘਟਨਾ ਅਸਾਧਾਰਨ ਸੀ ਕਿਉਂਕਿ ਗ਼ੈਰ-ਕਾਨੂੰਨੀ ਪ੍ਰਵਾਸੀ ਆਮ ਤੌਰ ’ਤੇ ਅਮਰੀਕਾ ਤੋਂ ਕੈਨੇਡਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ, ਨਾ ਕਿ ਇਥੋਂ ਉਥੇ ਜਾਣ ਦੀ। ਅਮਰੀਕਾ ਦੇ ਰਾਸ਼ਟਰਪਤੀ ਦੇ ਰੂਪ ਵਿਚ ਡੋਨਾਲਡ ਟਰੰਪ ਦੀ ਚੋਣ ਤੋਂ ਬਾਅਦ 2016 ਵਿਚ ਕੈਨੇਡਾ ਵਿਚ ਪੈਦਲ ਸਰਹੱਦ ਪਾਰ ਕਰਨ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਮੈਨੀਟੋਬਾ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐਮ.ਪੀ.) ਨੇ ਕਿਹਾ ਕਿ 4 ਲੋਕਾਂ ਦੀਆਂ ਲਾਸ਼ਾਂ- ਦੋ ਬਾਲਗ਼, ਇਕ ਕਿਸ਼ੋਰ ਅਤੇ ਇਕ ਬੱਚਾ - ਦਖਣੀ ਮੱਧ ਮੈਨੀਟੋਬਾ ਵਿਚ ਐਮਰਸਨ ਖੇਤਰ ਦੇ ਨੇੜੇ ਅਮਰੀਕਾ/ਕੈਨੇਡਾ ਸਰਹੱਦ ਦੇ ਕੈਨੇਡੀਅਨ ਪਾਸਿਉਂ ਮਿਲੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਪਰਵਾਰ ਗੁਜਰਾਤੀ ਸੀ ਅਤੇ ਅੱਤ ਦੀ ਠੰਢ ਕਾਰਨ ਉਨ੍ਹਾਂ ਦੀ ਮੌਤ ਹੋ ਗਈ।  (ਏਜੰਸੀ)