ਕਿਰਨਜੀਤ ਕੌਰ ਦਾ ਗੁਰਦਵਾਰਾ ਕਰਤਾਪੁਰ ਸਾਹਿਬ ’ਚ ਪਾਕਿਸਤਾਨੀ ਲੇਖਕਾਂ ਵਲੋਂ ਸਨਮਾਨ

ਏਜੰਸੀ

ਖ਼ਬਰਾਂ, ਪੰਜਾਬ

ਕਿਰਨਜੀਤ ਕੌਰ ਦਾ ਗੁਰਦਵਾਰਾ ਕਰਤਾਪੁਰ ਸਾਹਿਬ ’ਚ ਪਾਕਿਸਤਾਨੀ ਲੇਖਕਾਂ ਵਲੋਂ ਸਨਮਾਨ

image

ਨੱਥੂਵਾਲਾ ਗਰਬੀ, 21 ਜਨਵਰੀ (ਬਲਵੰਤ ਸਿੰਘ ਜੈਮਲ ਵਾਲਾ) : ਨੇੜਲੇ ਪਿੰਡ ਦੱਲੂਵਾਲਾ ਦੀ ਧੀ ਕਿਰਨਜੀਤ ਕੌਰ ਦੱਲੂਵਾਲਾ ਦਾ ਪਾਕਿਸਤਾਨੀ ਲੇਖਕਾਂ ਵਲੋਂ ਗੁਰਦਵਾਰਾ ਕਰਤਾਰਪੁਰ ਸਾਹਿਬ ’ਚ ਸਨਮਾਨ ਕੀਤਾ ਗਿਆ। 
ਕਿਰਨਜੀਤ ਕੌਰ ਨੇ ਬੋਲ ਮੇਰੇ ਦਿਲ ਦੇ, ਦਰਦ ਚੁਗਰਿਦੇ ਦਾ, ਕਾਵਿ ਸੰਗ੍ਰਹਿ ਅਤੇ ਬਾਬਾ ਬੰਦਾ ਸਿੰਘ ਬਹਾਦਰ....ਛੰਦਾਂ ਬੰਦੀ ’ਚ ਤਿੰਨ ਪੁਸਤਕਾਂ ਰਚੀਆਂ ਹਨ। ਇਸ ਤੋਂ ਇਲਾਵਾ ਕੌਮ ਦਾ ਸ਼ੇਰ ਬਾਬਾ ਬੰਦਾ ਸਿੰਘ ਬਹਾਦੁਰ ਉਸ ਦੀ ਸੰਪਾਦਨਾ ਦੀ ਪੁਸਤਕ ਹੈ। ਲੁਹਾਰਾ ਮੋਗਾ ਵਿਚ ਬਾਬੂ ਰਜਬ ਅਲੀ ਐਵਾਰਡ ’ਤੇ ਬਤੌਰ ਛੰਦ ਬੰਦੀ ਵਿਚ ਰਚਨਾਵਾਂ ਲਿਖਣ ਵਾਲੀ ਸਥਾਪਤ ਪੰਜਾਬੀ ਦੀ ਪਹਿਲੀ ਕਵਿੱਤਰੀ ਹੋਣ ਦਾ ਮਾਣ ਵੀ ਕਿਰਨਜੀਤ ਕੌਰ ਦੇ ਹਿੱਸੇ ਆਇਆ ਹੈ। 
ਲੇਖਕ ਨਰਾਇਣ ਮੰਘੇੜਾ ਨੇ ਦਸਿਆ ਕਿ ਨਿਰਮਲ ਕੌਰ ਕੋਟਲਾ ਦੀ ਅਗਵਾਈ ਹੇਠ ਪੰਜਾਬੀ ਔਰਤ ਲੇਖਕਾਂ ਦਾ ਜਥਾ ਗੁਰਦੁਆਰਾ ਕਰਤਾਰਪੁਰ ਸਾਹਿਬ ਪਕਿਸਤਾਨ ਗਿਆ। ਉਥੇ ਬਾਬਾ ਜ਼ੁਲਫਿਕਾਰ ਹੂਸੈਨ ਹਾਸ਼ਮੀ ਸਾਂਝੀ ਬੈਠਕ ਪੰਜਾਬ ਦੀ ਅਤੇ ਉਨ੍ਹਾਂ ਨਾਲ ਆਏ ਪਤਵੰਤੇ ਸੱਜਣਾਂ ਨੇ ਕਲਮਾਂ ਨੂੰ ਸਨਮਾਨਤ ਕੀਤਾ ਜਿਨ੍ਹਾਂ ਵਿਚੋਂ ਕਿਰਨਜੀਤ ਕੌਰ ਦੱਲੂਵਾਲਾ ਨੂੰ ਸਨਮਾਨਤ ਕੀਤਾ ਗਿਆ। 
ਨਰਾਇਣ ਮੰਘੇੜਾ ਨੇ ਦਸਿਆ ਕਿ ਕਿਰਨਜੀਤ ਕੌਰ ਨੇ ਇਕ ਸੰਪਾਦਨਾ ਦੀ ਪੁਸਤਕ ਵੀ ਰਚੀ ਹੈ। ਕਿਰਨਜੀਤ ਕੌਰ ਦੂਰਦਰਸ਼ਨ ਜਲੰਧਰ ਅਤੇ ਚੰਡੀਗੜ੍ਹ ਤੋਂ ਕਵੀ ਦਰਬਾਰਾਂ ਵਿਚ ਅਤੇ ਰੇਡੀਉ ਸਟੇਸ਼ਨ ਪਟਿਆਲਾ, ਜਲੰਧਰ, ਬਠਿੰਡਾ ਵਿਚ ਵੀ ਕਈ ਵਾਰ ਹਾਜ਼ਰੀ ਭਰ ਚੁੱਕੀ ਹੈ।
ਫੋਟੋ 22 ਮੋਗਾ 03 ਪੀ