ਪਟਿਆਲਾ, 22 ਜਨਵਰੀ (ਪ.ਪ.) : ਲੰਘੇ ਦਿਨੀਂ ਤਫ਼ਜਲਪੁਰਾ ਵਿਖੇ ਦਿਨ-ਦਿਹਾੜੇ 70 ਸਾਲਾ ਇਕ ਬਜ਼ੁਰਗ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ | ਪੁਲਿਸ ਨੇ ਤਿੰਨ ਦਿਨਾਂ ਅੰਦਰ ਹੀ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ | ਪੁਲਿਸ ਜਾਂਚ 'ਚ ਔਰਤ ਦੀ ਨੂੰ ਹ ਵਲੋਂ ਉਸ ਦਾ ਕਤਲ ਕਰਨ ਦਾ ਖੁਲਾਸਾ ਕੀਤਾ ਗਿਆ ਹੈ | ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਸਿਟੀ-2 ਨੇ ਦਸਿਆ ਕਿ ਲੰਘੇ ਦਿਨੀਂ ਬਜ਼ੁਰਗ ਔਰਤ ਦੇ ਕਤਲ ਦੇ ਮਾਮਲੇ ੱਚ ਐਸਐਸਪੀ ਡਾ. ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਅਰਬਨ ਅਸਟੇਟ ਪੁਲਿਸ ਦੀ ਟੀਮ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਤਿੰਨ ਦਿਨਾਂ ਦੇ ਅੰਦਰ ਹੀ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ | ਬਜ਼ੁਰਗ ਔਰਤ ਦਾ ਕਤਲ ਉਸ ਦੀ ਨੂੰ ਹ ਮੁਲਜ਼ਮ ਨਿਰਮਲ ਕੌਰ ਵਲੋਂ ਕਪੜੇ ਧੋਣ ਵਾਲੀ ਥਾਪੀ ਦੇ ਨਾਲ ਕਤਲ ਕਰ ਦਿਤਾ ਗਿਆ ਸੀ | ਦਸਣਾ ਬਣਦਾ ਹੈ ਕਿ ਲੰਘੇ ਦਿਨ ਘਰ ਵਿਚ ਹੀ ਬਜ਼ੁਰਗ ਔਰਤ ਦਾ ਕਤਲ ਕਰ ਦਿਤਾ ਸੀ ਤੇ ਘਰ 'ਚੋਂ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਅਤੇ ਕੱੁਝ ਗਹਿਣੇ ਚੋਰੀ ਕਰ ਲਈ ਸ਼ਿਕਾਇਤ ਦਿਤੀ ਗਈ ਸੀ |
image